ਕੇਜਰੀਵਾਲ ਦੇ ਹੱਕ ’ਚ ਨਿੱਤਰੇ ਬਿਹਾਰ ਦੇ CM ਨਿਤੀਸ਼, ਕਿਹਾ-ਉਹ ਖ਼ੁਦ ਦੇਣਗੇ ਮੂੰਹ-ਤੋੜ ਜਵਾਬ
Saturday, Apr 15, 2023 - 05:47 PM (IST)
ਪਟਨਾ- ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ 'ਚ ਸੀ. ਬੀ. ਆਈ. ਵਲੋਂ ਤਲਬ ਕੀਤੇ ਜਾਣ ਦੇ ਇਕ ਦਿਨ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਉਨ੍ਹਾਂ ਦੇ ਹੱਕ 'ਚ ਨਿੱਤਰੇ ਹਨ। ਨਿਤੀਸ਼ ਨੇ ਕਿਹਾ ਕਿ ਕੇਜਰੀਵਾਲ ਖ਼ਿਲਾਫ਼ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਕਾਰਵਾਈਆਂ ਦਾ ਉਹ ਖ਼ੁਦ ਉੱਚਿਤ ਸਮੇਂ 'ਤੇ ਮੂੰਹ ਤੋੜ ਜਵਾਬ ਦੇਣਗੇ।
ਇਹ ਵੀ ਪੜ੍ਹੋ- CBI ਦੇ ਸੰਮਨ ਮਗਰੋਂ ਬੋਲੇ ਕੇਜਰੀਵਾਲ- ਜੇ ਮੈਂ ਭ੍ਰਿਸ਼ਟ ਹਾਂ ਤਾਂ ਫਿਰ ਦੇਸ਼ 'ਚ ਕੋਈ ਵੀ ਈਮਾਨਦਾਰ ਨਹੀਂ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਬਕਾਰੀ ਨੀਤੀ ਮਾਮਲੇ 'ਚ ਪੁੱਛ-ਗਿੱਛ ਲਈ ਸੀ. ਬੀ. ਆਈ. ਵਲੋਂ ਕੇਜਰੀਵਾਲ ਨੂੰ ਸੰਮਨ ਕੀਤੇ ਜਾਣ ਬਾਰੇ ਪੁੱਛਣ 'ਤੇ ਨਿਤੀਸ਼ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਕੇਜਰੀਵਾਲ ਖ਼ਿਲਾਫ਼ ਕੀ ਹੋ ਰਿਹਾ ਹੈ? ਉਹ ਇਕ ਮੰਨੇ-ਪ੍ਰਮੰਨੇ ਵਿਅਕਤੀ ਹਨ ਅਤੇ ਉਨ੍ਹਾਂ ਨੇ ਆਪਣੇ ਪ੍ਰਦੇਸ਼ ਦੇ ਵਿਕਾਸ ਲਈ ਕਈ ਕੰਮ ਕੀਤੇ ਹਨ। ਉਹ ਆਪਣੇ ਖ਼ਿਲਾਫ਼ ਕਾਰਵਾਈਆਂ ਦਾ ਉੱਚਿਤ ਸਮੇਂ 'ਤੇ ਜਵਾਬ ਦੇਣਗੇ। ਇੱਥੇ ਜੋ ਵੀ ਚੰਗਾ ਕੰਮ ਕਰ ਰਿਹਾ ਹੈ, ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੇਜਰੀਵਾਲ ਉਸ ਦਾ ਜਵਾਬ ਦੇਣਗੇ। ਅਸੀਂ ਸਾਰੇ ਇਕਜੁੱਟ ਹੋਵਾਂਗੇ ਅਤੇ ਇਨ੍ਹਾਂ ਸਭ ਦਾ ਜਵਾਬ ਦੇਵਾਂਗੇ। ਦੇਸ਼ ਹਿੱਤ 'ਚ ਜੋ ਹੋਵੇਗਾ ਉਹ ਕੰਮ ਸਾਰੇ ਮਿਲ ਕੇ ਕਰਨਗੇ।
ਇਹ ਵੀ ਪੜ੍ਹੋ- CAPF 'ਚ ਭਰਤੀ ਲਈ ਹੁਣ ਪੰਜਾਬੀ ਸਣੇ 13 ਭਾਸ਼ਾਵਾਂ 'ਚ ਹੋਵੇਗੀ ਪ੍ਰੀਖਿਆ, ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ
ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ ਵੱਲੋਂ ਜਾਰੀ ਨੋਟਿਸ ਮੁਤਾਬਕ ਕੇਜਰੀਵਾਲ ਨੂੰ ਐਤਵਾਰ ਨੂੰ ਸਵੇਰੇ 11 ਵਜੇ ਸੀ. ਬੀ. ਆਈ ਹੈੱਡਕੁਆਰਟਰ 'ਚ ਇਸ ਮਾਮਲੇ 'ਚ ਗਵਾਹ ਵਜੋਂ ਜਾਂਚ ਟੀਮ ਦੇ ਸਵਾਲਾਂ ਦੇ ਜਵਾਬ ਦੇਣ ਲਈ ਬੁਲਾਇਆ ਗਿਆ ਹੈ। ਨਿਤੀਸ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸੇ ਲਈ ਅਸੀਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖਿਲਾਫ ਦੇਸ਼ ਦੀਆਂ ਵੱਧ ਤੋਂ ਵੱਧ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਾਰੇ ਯਤਨ ਕਰਾਂਗੇ ਅਤੇ ਇਕਜੁੱਟ ਹੋ ਕੇ ਕੰਮ ਕਰਾਂਗੇ।