ਜੇ ਤੁਹਾਡੇ ਬੱਚੇ ਨੂੰ ਵੀ ਹੈ ਮੋਬਾਈਲ ਦੀ ਆਦਤ ਤਾਂ ਵੱਡੀ ਪਰੇਸ਼ਾਨੀ ਦਾ ਬਣ ਸਕਦੈ ਸਬੱਬ! UN ਨੇ ਦਿੱਤੀ ਚਿਤਾਵਨੀ
Sunday, Aug 04, 2024 - 07:06 PM (IST)
ਨੈਸ਼ਨਲ ਡੈਸਕ : ਟੈਕਨਾਲੋਜੀ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ ਦੀ ਸਿੱਖਿਆ 'ਤੇ ਬੁਰਾ ਅਸਰ ਪੈਂਦਾ ਹੈ। ਬਾਵਜੂਦ ਇਸ ਦੇ ਹਰੇਕ ਚਾਰ ਵਿਚੋਂ ਸਿਰਫ ਇਕ ਦੇਸ਼ ਅਜਿਹਾ ਹੈ, ਜਿਥੇ ਸਕੂਲਾਂ ਵਿਚ ਸਮਾਰਟਫੋਨ ਬੈਨ ਹੈ। ਖਾਸਕਰਕੇ ਗਲੋਬਲ ਐਜੂਕੇਸ਼ਨ ਮਾਨੀਟਰਿੰਗ (ਜੀਈਐੱਮ) ਰਿਪੋਰਟ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਜੇ ਤੁਸੀਂ ਮੋਬਾਈਲ ਫੋਨ ਬੱਚਿਆਂ ਦੇ ਨੇੜੇ ਰੱਖਦੇ ਹੋ ਤਾਂ ਉਨ੍ਹਾਂ ਦਾ ਧਿਆਨ ਭਟਕਦਾ ਹੈ ਤੇ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।
ਯੂਐੱਨ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਣਕਾਰੀ ਹੋਣ ਦੇ ਬਾਵਜੂਦ 25 ਫੀਸਦੀ ਤੋਂ ਵੀ ਘੱਟ ਦੇਸ਼ਾਂ ਵਿਚ ਸਿੱਖਿਆ ਸੰਸਥਾਨਾਂ ਵਿਚ ਸਮਾਰਟਫੋਨਾਂ ਵਿਚ ਬੈਨ ਲਾਇਆ ਗਿਆ ਹੈ। ਯੂਨੈਸਕੋ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੋੜ ਤੋਂ ਵਧੇਰੇ ਵਰਤੋਂ ਵਾਲੇ ਡਵਾਇਸ ਬੱਚਿਆਂ ਦੇ ਅਕੈਡਮਿਕ ਪਰਫਾਰਮੈਂਸ ਨੂੰ ਪ੍ਰਭਾਵਿਤ ਕਰਦੇ ਹਨ।
ਫਿਰ ਤੋਂ ਧਿਆਨ ਕੇਂਦ੍ਰਿਤ ਕਰਨ ਵਿਚ ਲੱਗਦਾ ਸਮਾਂ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਹੋਵੇ ਜਾਂ ਕੰਪਿਊਟਰ, ਉਸ ਨਾਲ ਬੱਚਿਆਂ ਦਾ ਧਿਆਨ ਭਟਕ ਸਕਦਾ ਹੈ ਤੇ ਅਜਿਹੇ ਵਿਚ ਸਕੂਲ ਜਾਂ ਘਰ ਉਨ੍ਹਾਂ ਦੇ ਸਿੱਖਣ ਦੀ ਮਾਹੌਲ ਪ੍ਰਭਾਵਿਤ ਹੁੰਦਾ ਹੈ। ਰਿਸਰਚ ਵਿਚ ਪਤਾ ਲੱਗਿਆ ਹੈ ਕਿ ਕਿਸੇ ਵੀ ਵਿਦਿਆਰਥੀ ਜੇ ਇਕ ਵਾਰ ਭਟਕ ਜਾਂਦਾ ਹੈ ਤਾਂ ਉਸ ਨੂੰ ਫਿਰ ਤੋਂ ਧਿਆਨ ਲਾਉਣ ਵਿਚ 20 ਮਿੰਟ ਲੱਗ ਜਾਂਦੇ ਹਨ।
ਸਿਰਫ ਐਜੂਕੇਸ਼ਨ ਦੇ ਲਈ ਹੋਵੇ ਟੈੱਕ ਦੀ ਵਰਤੋਂ
ਰਿਪੋਰਟ ਮੁਤਾਬਕ ਅਧਿਆਪਕਾਂ ਨੂੰ ਕਲਾਸਰੂਮ ਵਿਚ ਟੈਕਨਾਲੋਜੀ ਦੀ ਵਰਤੋਂ ਸਬੰਧੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਜਦੋਂ ਵਿਦਿਆਰਥੀ ਗੈਰ ਐਜੂਕੇਸ਼ਨਲ ਵੈੱਬਸਾਈਟ ਜਿਵੇਂ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲੱਗਦੇ ਹਨ ਤਾਂ ਕਲਾਸਰੂਮ ਵਿਚ ਸ਼ੋਰ ਪੈਂਦਾ ਹੈ।
ਯੂਐੱਨ ਐਜੂਕੇਸ਼ਨ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕਲਾਸਰੂਮ ਵਿਚ ਟੈਕਨਾਲੋਜੀ ਦੀ ਵਰਤੋਂ ਸਿਰਫ ਐਜੂਕੇਸ਼ਨ ਦੇ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮੀਰ ਦੇਸ਼ਾਂ ਵਿਚ ਕਲਾਸਰੂਮ ਵਿਚ ਹੋਰ ਐਜੂਕੇਸ਼ਨ ਵਿਵਸਥਾ ਬਦਲ ਗਈ ਹੈ। ਸਕ੍ਰੀਨ ਨੇ ਪੇਪਰ ਦੀ ਥਾਂ ਲੈ ਲਈ ਹੈ ਤੇ ਕੀਬੋਰਡ ਨੇ ਪੈਨ ਦੀ।
ਕੋਰੋਨਾ ਵਾਇਰਸ ਦੇ ਕਾਰਨ ਦੁਨੀਆਭਰ ਵਿਚ ਐਜੂਕੇਸ਼ਨ ਵਿਵਸਥਾ ਰਾਤੋ ਰਾਤ ਬਦਲ ਗਈ ਤੇ ਪੂਰਾ ਸਿਸਟਮ ਆਨਲਾਈਨ ਹੋ ਗਿਆ। ਪਰ ਡਾਟਾ ਤੋਂ ਪਤਾ ਲੱਗਿਆ ਹੈ ਕਿ ਇਸ ਨਾਲ ਵਿਦਿਆਰਥੀਆਂ ਦੀ ਲਰਨਿੰਗ ਪ੍ਰਭਾਵਿਤ ਹੁੰਦੀ ਹੈ ਤੇ ਜ਼ਿਆਦਾ ਟੈਕਨਾਲੋਜੀ ਦੀ ਵਰਤੋਂ ਨਾਲ ਉਨ੍ਹਾਂ ਦਾ ਅਕੈਡਮਿਕ ਪਰਫਾਰਮੈਂਸ ਵੀ ਖਰਾਬ ਹੁੰਦਾ ਹੈ।