ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਮੰਗਲਸੂਤਰ ਤੇ ਜਨੇਊ ਉਤਾਰਨ ਦੀ ਲੋੜ ਨਹੀਂ : ਰੇਲਵੇ

Tuesday, Apr 29, 2025 - 11:26 AM (IST)

ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਮੰਗਲਸੂਤਰ ਤੇ ਜਨੇਊ ਉਤਾਰਨ ਦੀ ਲੋੜ ਨਹੀਂ : ਰੇਲਵੇ

ਮੈਂਗਲੁਰੂ/ਬੈਂਗਲੁਰੂ- ਵਿਸ਼ਵ ਹਿੰਦੂ ਪ੍ਰੀਸ਼ਦ ( ਵਿਹਿਪ) ਤੇ ਹੋਰ ਹਿੰਦੂ ਸੰਗਠਨਾਂ ਨੇ ਸੋਮਵਾਰ ਰੇਲਵੇ ਭਰਤੀ ਬੋਰਡ ਦੇ ਨਰਸਿੰਗ ਸੁਪਰਡੈਂਟ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ’ਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਮੰਗਲਸੂਤਰ ਤੇ ਜਨੇਊ ਆਦਿ ਉਤਾਰਨ ਵਰਗੇ ਨਿਰਦੇਸ਼ ਦੇਣ ’ਤੇ ਸਖ਼ਤ ਇਤਰਾਜ਼ ਜਤਾਇਆ, ਜਿਸ ਤੋਂ ਤੁਰੰਤ ਬਾਅਦ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ। ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ’ਚ ਦਾਖਲ ਹੋਣ ਤੋਂ ਪਹਿਲਾਂ ਮੰਗਲਸੂਤਰ ਅਤੇ ਜਨੇਊ ਵਰਗੇ ਧਾਰਮਿਕ ਚਿੰਨ੍ਹ ਉਤਾਰਨ ਦੀ ਲੋੜ ਨਹੀਂ ਹੋਵੇਗੀ।

ਇਸ ਮੁੱਦੇ ’ਤੇ ਵਧਦੇ ਗੁੱਸੇ ਦਰਮਿਆਨ ਰੇਲ ਰਾਜ ਮੰਤਰੀ ਵੀ. ਸੋਮੰਨਾ ਨੇ ਮਾਮਲੇ ’ਚ ਦਖਲ ਦਿੱਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਪ੍ਰੀਖਿਆ ਦੀ ਪ੍ਰਕਿਰਿਆ ਦੌਰਾਨ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ। ਅਧਿਕਾਰੀਆਂ ਦੇ ਅਨੁਸਾਰ ਇਹ ਪ੍ਰੀਖਿਆ 29 ਅਪ੍ਰੈਲ ਨੂੰ ਮੈਂਗਲੁਰੂ ਦੇ ਬੋਂਡੇਲ ਸਥਿਤ ਮਨੈਲ ਸ਼੍ਰੀਨਿਵਾਸ ਨਾਇਕ ਬੇਸੰਤ ਵਿਦਿਆ ਕੇਂਦਰ ਵਿਖੇ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News