ਸਾਬਕਾ PM ਲਾਲ ਬਾਹਦਰ ਸ਼ਾਸਤਰੀ ਦੇ ਪੋਤੇ ਭਾਜਪਾ 'ਚ ਹੋਏ ਸ਼ਾਮਲ

Wednesday, Feb 14, 2024 - 03:46 PM (IST)

ਸਾਬਕਾ PM ਲਾਲ ਬਾਹਦਰ ਸ਼ਾਸਤਰੀ ਦੇ ਪੋਤੇ ਭਾਜਪਾ 'ਚ ਹੋਏ ਸ਼ਾਮਲ

ਨਵੀਂ ਦਿੱਲੀ (ਏਜੰਸੀ)- ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੋਤੇ ਵਿਭਾਕਰ ਸ਼ਾਸਤਰੀ ਬੁੱਧਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੀ ਮੌਜੂਦਗੀ 'ਚ ਮੈਂਬਰਸ਼ਿਪ ਹਾਸਲ ਕੀਤੀ। ਇਸ ਤੋਂ ਪਹਿਲਾਂ ਸ਼ਾਸਤਰੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ, ਜੋ ਕਿ ਸਭ ਤੋਂ ਪੁਰਾਣੀ ਪਾਰਟੀ ਲਈ ਇਕ ਹੋਰ ਵੱਡਾ ਝਟਕਾ ਸੀ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੌਂਪਿਆ।

ਇਹ ਵੀ ਪੜ੍ਹੋ : ਭਾਜਪਾ ਵਲੋਂ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ, JP ਨੱਢਾ ਗੁਜਰਾਤ ਤੋਂ ਬਣਾਇਆ ਉਮੀਦਵਾਰ

ਸ਼ਾਸਤਰੀ ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ,''ਮਾਨਯੋਗ ਕਾਂਗਰਸ ਪ੍ਰਧਾਨ ਸ਼੍ਰੀ ਖੜਗੇ ਜੀ! ਮੈਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਤਸੀਫ਼ਾ ਦਿੰਦਾ ਹਾਂ।'' ਵਿਭਾਕਰ ਸ਼ਾਸਤਰੀ ਦਾ ਅਸਤੀਫ਼ਾ ਮਹਾਰਾਸ਼ਟਰ ਦੇ ਕਾਂਗਰਸ ਦੇ ਦਿੱਗਜ ਨੇਤਾ ਅਸ਼ੋਕ ਚੌਹਾਨ ਅਤੇ ਬਾਬਾ ਸਿੱਦੀਕੀ ਦੇ ਪਾਰਟੀ ਛੱਡਣ ਦੇ ਤੁਰੰਤ ਬਾਅਦ ਆਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News