ਹੈਲੀਕਾਪਟਰ ਹਾਦਸੇ ਦੀ ਹਰ ਸੰਭਵ ਪਹਿਲੂਆਂ ਨਾਲ ਕੀਤੀ ਜਾ ਰਹੀ ਹੈ ਜਾਂਚ
Friday, Dec 10, 2021 - 02:49 AM (IST)
ਨਵੀਂ ਦਿੱਲੀ : ਤਾਮਿਲਨਾਡੂ ਵਿੱਚ ਕੁੰਨੂਰ ਦੇ ਕੋਲ ਬੁੱਧਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ ਦੀ ਜਾਂਚ ਕਰ ਰਿਹਾ ਤਿੰਨਾਂ ਫੌਜ ਦਾ ਇੱਕ ਦਲ ਮਨੁੱਖੀ ਗਲਤੀ ਸਮੇਤ ਹਰ ਸੰਭਾਵਿਕ ਪਹਿਲੂਆਂ 'ਤੇ ਗੌਰ ਕਰ ਰਿਹਾ ਹੈ, ਜਿਸ ਵਿੱਚ ਪ੍ਰਮੁੱਖ ਰੱਖਿਆ ਪ੍ਰਧਾਨ (ਸੀ.ਡੀ.ਐੱਸ.) ਜਨਰਲ ਰਾਵਤ ਅਤੇ 12 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਇਹ ਜਾਣਕਾਰੀ ਦਿੱਤੀ।
ਭਾਰਤੀ ਹਵਾਈ ਫੌਜ ਦੇ ਦੁਰਘਟਨਾਗ੍ਰਸਤ ਹੋਏ ਐੱਮ.ਆਈ.-17ਵੀ5 ਹੈਲੀਕਾਪਟਰ ਦਾ ਬਲੈਕ ਬਾਕਸ, ਫਲਾਈਟ ਡਾਟਾ ਰਿਕਾਰਡਰ (ਐੱਫ.ਡੀ.ਆਰ.) ਅਤੇ ਕਾਕਪਿਟ ਵਾਈਸ ਰਿਕਾਰਡਰ (ਸੀ.ਵੀ.ਆਰ.) ਵੀਰਵਾਰ ਨੂੰ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ - ਓਮੀਕਰੋਨ ਦਾ ਖ਼ਤਰਾ, 31 ਜਨਵਰੀ ਤੱਕ ਅੰਤਰਰਾਸ਼ਟਰੀ ਉਡਾਣਾਂ ਰਹਿਣਗੀਆਂ ਬੰਦ
ਸੀ.ਵੀ.ਆਰ. ਨਾਲ ਜਿੱਥੇ ਪਾਇਲਟ ਅਤੇ ਏਅਰ ਟ੍ਰੈਫਿਕ ਕੰਟਰੋਲ ਵਿਚਾਲੇ ਹੋਈ ਗੱਲਬਾਤ ਦਾ ਪਤਾ ਚੱਲੇਗਾ, ਉਥੇ ਹੀ ਐੱਫ.ਡੀ.ਆਰ. ਤੋਂ ਹੈਲੀਕਾਪਟਰ ਦੀ ਉੱਚਾਈ, ਰਫ਼ਤਾਰ ਅਤੇ ਹੋਰ ਤਕਨੀਕੀ ਅੰਕੜੇ ਪ੍ਰਾਪਤ ਹੋ ਸਕਣਗੇ। ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ, “ਸੰਭਾਵਿਕ ਮਨੁੱਖੀ ਗਲਤੀ ਸਮੇਤ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।”
ਸੰਸਦ ਵਿੱਚ ਇੱਕ ਬਿਆਨ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਤਿੰਨਾਂ ਫੌਜਾਂ ਦੇ ਇੱਕ ਦਲ ਨੂੰ ਦੁਰਘਟਨਾ ਦੀ ਜਾਂਚ ਦਾ ਹੁਕਮ ਦਿੱਤਾ ਗਿਆ ਹੈ। ਇਸ ਦਲ ਦੀ ਅਗਵਾਈ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਕਰਨਗੇ, ਜੋ ਕਿ ਇੱਕ ਹੈਲੀਕਾਪਟਰ ਪਾਇਲਟ ਹਨ ਅਤੇ ਭਾਰਤੀ ਹਵਾਈ ਫੌਜ ਵਿੱਚ ਰਹਿੰਦੇ ਹੋਏ ਕਈ ਦੁਰਘਟਨਾਵਾਂ ਦੀ ਜਾਂਚ ਕਰ ਚੁੱਕੇ ਹਨ। ਕਈ ਸਾਬਕਾ ਅਤੇ ਮੌਜੂਦਾ ਫੌਜੀ ਕਮਾਂਡਰਾਂ ਦਾ ਮੰਨਣਾ ਹੈ ਕਿ ਏਅਰ ਮਾਰਸ਼ਲ ਸਿੰਘ ਦੇਸ਼ ਵਿੱਚ ਉਪਲੱਬਧ “ਸਭ ਤੋਂ ਸੀਨੀਅਰ” ਏਅਰ ਕ੍ਰੈਸ਼ ਜਾਂਚਕਰਤਾ ਹਨ। ਏਅਰ ਮਾਰਸ਼ਲ ਸਿੰਘ ਅਜੇ ਹਵਾਈ ਫੌਜ ਦੀ ਬੇਂਗਲੁਰੂ ਸਥਿਤ ਟਰੇਨਿੰਗ ਕਮਾਂਡ ਦੇ ਪ੍ਰਮੁੱਖ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।