ਯੂਰਪ ''ਚ ਖੂਬ ਪਸੰਦ ਕੀਤੀ ਜਾਂਦੀ ਹੈ ਹਰਿਆਣੇ ਦੇ ਪਿੰਡ ਦੀ ਇਹ ਵਿਸਕੀ, ਮੰਤਰੀ ਨੇ ਖ਼ੁਦ ਕੀਤੀ ਤਾਰੀਫ਼

Friday, Feb 07, 2025 - 04:27 PM (IST)

ਯੂਰਪ ''ਚ ਖੂਬ ਪਸੰਦ ਕੀਤੀ ਜਾਂਦੀ ਹੈ ਹਰਿਆਣੇ ਦੇ ਪਿੰਡ ਦੀ ਇਹ ਵਿਸਕੀ, ਮੰਤਰੀ ਨੇ ਖ਼ੁਦ ਕੀਤੀ ਤਾਰੀਫ਼

ਨਵੀਂ ਦਿੱਲੀ- ਭਾਰਤ ਦੇ ਵਣਜ ਮੰਤਰੀ ਪੀਯੂਸ਼ ਗੋਇਲ ਵਿਦੇਸ਼ 'ਚ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਸਵਿਟਜ਼ਰਲੈਂਡ ਦੇ ਇਕ ਮੰਤਰੀ ਨੇ ਉਨ੍ਹਾਂ ਕੋਲ ਆ ਕੇ, ਹਰਿਆਣਾ ਦੇ ਪਿੰਡ 'ਚ ਬਣੀ 'ਸਿੰਗਲ ਮਾਲਟ ਵ੍ਹਿਸਕੀ' ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਯੂਰਪ 'ਚ ਬਹੁਤ ਮਸ਼ਹੂਰ ਹੈ, ਜਦੋਂ ਕਿ ਗੋਇਲ ਨੇ ਇਸ ਬਾਰੇ ਸੁਣਿਆ ਵੀ ਨਹੀਂ ਸੀ। ਗੋਇਲ ਨੇ ਇਹ ਗੱਲ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਇਕ ਪੂਰਕ ਸਵਾਲ ਦੇ ਜਵਾਬ 'ਚ ਕਹੀ। ਆਜ਼ਾਦ ਮੈਂਬਰ ਕਾਰਤੀਕੇਯ ਸ਼ਰਮਾ ਦੇ ਇਕ ਪੂਰਕ ਸਵਾਲ ਦੇ ਜਵਾਬ 'ਚ, ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਉਹ ਇਕ ਬੈਠਕ ਲਈ ਜ਼ਿਊਰਿਖ (ਸਵਿਟਜ਼ਰਲੈਂਡ) 'ਚ ਸਨ।

ਇਹ ਵੀ ਪੜ੍ਹੋ : ਅਸਲੀ ਤੇ ਨਕਲੀ ਪਨੀਰ 'ਚ ਕੀ ਹੁੰਦਾ ਹੈ ਫਰਕ, ਵਾਇਰਲ ਵੀਡੀਓ ਦਾ ਤੁਸੀਂ ਵੀ ਜਾਣੋ ਸੱਚ

ਉਨ੍ਹਾਂ ਕਿਹਾ,''ਮੈਂ ਹੈਰਾਨ ਰਹਿ ਗਿਆ ਜਦੋਂ ਇਕ ਸਵਿਸ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਦੀ ਇਕ ਵ੍ਹਿਸਕੀ ਹੈ ਜੋ ਦੁਨੀਆ ਭਰ 'ਚ ਮਸ਼ਹੂਰ ਹੈ ਅਤੇ ਯੂਰਪ 'ਚ ਵੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ।'' ਗੋਇਲ ਨੇ ਕਿਹਾ,''ਮੈਂ ਵ੍ਹਿਸਕੀ ਨਹੀਂ ਪੀਂਦਾ ਅਤੇ ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ...ਮੈਨੂੰ ਨਹੀਂ ਪਤਾ ਸੀ ਕਿ ਇਹ ਵ੍ਹਿਸਕੀ ਯੂਰਪ ਦੇ ਬਜ਼ਾਰਾਂ 'ਚ ਪ੍ਰੀਮੀਅਮ ਵ੍ਹਿਸਕੀ ਵਜੋਂ ਵਿਕਦੀ ਹੈ ਅਤੇ ਆਸਾਨੀ ਨਾਲ ਉਪਲੱਬਧ ਨਹੀਂ ਹੁੰਦੀ।'' ਉਨ੍ਹਾਂ ਕਿਹਾ ਕਿ ਯੂਰਪ ਦੀ ਇਸ ਵ੍ਹਿਸਕੀ ਦਾ ਉਤਪਾਦਨ ਹਰਿਆਣਾ ਦੇ ਇਕ ਛੋਟੇ ਜਿਹੇ ਪਿੰਡ ਇੰਦਰੀ 'ਚ ਹੁੰਦਾ ਹੈ, ਜੋ ਸਵਿਸ ਮੰਤਰੀ ਅਨੁਸਾਰ ਯੂਰਪ ਦੀ ਵ੍ਹਿਸਕੀ ਤੋਂ ਕਿਤੇ ਜ਼ਿਆਦਾ ਸੁਆਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News