ਕੇਂਦਰੀ ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਜ਼ਰੂਰੀ ਸੇਵਾਵਾਂ ਦੀ ਗਾਈਡਲਾਈਨ, ਜਾਣੋ ਕਿਸ ਨੂੰ ਮਿਲੀ ਛੋਟ

03/25/2020 12:49:37 AM

ਨਵੀਂ ਦਿੱਲੀ — ਪੀ.ਐੱਮ. ਮੋਦੀ ਨੇ ਮੰਗਲਵਾਰ ਰਾਤ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਦੇਸ਼ 'ਚ 21 ਦਿਨ ਦਾ ਲਾਕਡਾਊਨ ਦਾ ਐਲਾਨ ਕੀਤਾ। ਇਸ ਦੌਰਾਨ ਲੋਕਾਂ ਤੋਂ ਘਰਾਂ 'ਚੋਂ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਅਜਿਹੇ 'ਚ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਗਾਈਡਲਾਈਨ ਜਾਰੀ ਕੀਤੀ ਗਈ ਹੈ। ਜਿਸ ਮੁਤਾਬਕ ਕੁਝ ਜ਼ਰੂਰੀ ਸੇਵਾਵਾਂ ਨੂੰ ਲੈ ਕੇ ਢਿੱਲ ਦਿੱਤੀ ਗਈ ਹੈ। ਗ੍ਰਹਿ ਮੰਤਰਾਲਾ ਮੁਤਾਬਕ ਸਰਕਾਰੀ ਦਫਤਰ, ਪੈਟਰੋਲ, ਪਾਵਰ ਜੈਨਰੇਸ਼ਨ, ਟ੍ਰਾਂਸਮਿਸ਼ਨ ਯੂਨਿਟ ਅਤੇ ਐਮਰਜੰਸੀ ਸੇਵਾਵਾਂ ਵਾਲੇ ਅਦਾਰੇ ਖੁੱਲ੍ਹੇ ਰਹਿਣਗੇ।
ਇਸ ਦੌਰਾਨ ਸੂਬਾ ਸਰਕਾਰ ਦੇ ਤਹਿਤ ਆਉਣ ਵਾਲੀ ਪੁਲਸ, ਜ਼ਿਲਾ ਪ੍ਰਸ਼ਾਸਨ, ਨਿਗਮ ਦੇ ਦਫਤਰ ਵੀ ਖੁੱਲ੍ਹੇ ਰਹਿਣਗੇ। ਇਨ੍ਹਾਂ ਦਫਤਰਾਂ ਨੂੰ ਘੱਟ ਤੋਂ ਘੱਟ ਕਰਮਚਾਰੀਆਂ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਸਪਤਾਲ, ਮੈਡੀਕਲ ਸਬੰਧਿਤ ਸਾਰੇ ਸੰਸਥਾਨ ਭਾਵੇ ਸਰਕਾਰੀ ਹੋਣ ਜਾਂ ਨਿੱਜੀ ਸਾਰੇ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵ ਸਾਰੇ ਵਿਦਿਅਕ, ਟ੍ਰੇਨਿੰਗ, ਰਿਸਰਚ, ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ। ਸਾਰੇ ਧਾਰਮਿਕ ਸਥਾਨ ਵੀ ਨਹੀਂ ਖੁੱਲ੍ਹਣਗੇ। ਪ੍ਰਾਇਵੇਟ ਸੰਸਥਾਵਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਜ਼ਰੂਰੀ ਸੇਵਾਵਾਂ ਵਾਲੇ ਸੰਸਥਾਨ ਨੂੰ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿਚ ਰਾਸ਼ਨ ਸ਼ਾਪ, ਸਬਜੀ, ਫਲ, ਡੇਅਰੀ, ਮੀਟ-ਮੱਛੀ ਦੀਆਂ ਦੁਕਾਨਾਂ ਖੁੱਲ੍ਹੀਆ ਰਹਿਣਗੀਆਂ।


Inder Prajapati

Content Editor

Related News