ESIC 'ਚ ਨੌਕਰੀ ਕਰਨ ਦਾ ਬਿਹਤਰੀਨ ਮੌਕਾ, ਇੱਛੁਕ ਉਮੀਦਵਾਕ ਕਰਨ ਅਪਲਾਈ

Thursday, May 30, 2024 - 12:42 PM (IST)

ESIC 'ਚ ਨੌਕਰੀ ਕਰਨ ਦਾ ਬਿਹਤਰੀਨ ਮੌਕਾ, ਇੱਛੁਕ ਉਮੀਦਵਾਕ ਕਰਨ ਅਪਲਾਈ

ਨਵੀਂ ਦਿੱਲੀ- ਕਰਮਚਾਰੀ ਸੂਬਾ ਬੀਮਾ ਨਿਗਮ (ESIC) 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਬਿਹਤਰੀਨ ਮੌਕਾ ਹੈ। ਜਿਸ ਉਮੀਦਵਾਰਾਂ ਕੋਲ ਇਨ੍ਹਾਂ ਅਹੁਦਿਆਂ ਨਾਲ ਸਬੰਧਤ ਯੋਗਤਾ ਹੈ, ਉਨ੍ਹਾਂ ਲਈ ਚੰਗੀ ਖ਼ਬਰ ਹੈ। ਇਸ ਲਈ  ESIC ਨੇ ਸੁਪਰ ਸਪੈਸ਼ਲਿਸਟ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਜੋ ਵੀ ਉਮੀਜਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ  ESIC ਦੀ ਅਧਿਕਾਰਤ ਵੈੱਬਸਾਈਟ esic.gov.in ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 

ਕੁੱਲ ਅਹੁਦੇ

ESIC ਦੀ ਇਸ ਭਰਤੀ ਜ਼ਰੀਏ ਕੁੱਲ 45 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਉਮੀਦਵਾਰ 6 ਜੂਨ ਤੱਕ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।

PunjabKesari

 

ਉਮਰ ਹੱਦ ਤੇ ਯੋਗਤਾ 

ਉਮੀਦਵਾਰ ਜੋ ESIC ਦੀ ਇਸ ਭਰਤੀ ਜ਼ਰੀਏ ਅਪਲਾਈ ਕਰਨ ਦਾ ਮਨ ਬਣਾ ਰਹੇ ਹਨ, ਉਨ੍ਹਾਂ ਕੋਲ ਅਧਿਕਾਰਤ ਨੋਟੀਫ਼ਿਕੇਸ਼ਨ ਵਿਚ ਦਿੱਤੀ ਗਈ ਸਬੰਧਤ ਯੋਗਤਾ ਅਤੇ ਉਮਰ ਹੱਦ ਹੋਣੀ ਚਾਹੀਦੀ ਹੈ। 

ਇੰਝ ਹੋਵੇਗੀ ਚੋਣ

ਉਮੀਦਵਾਰਾਂ ਦੀ ਚੋਣ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਵੈਰੀਫਿਕੇਸ਼ਨ ਲਈ ਸਾਰੇ ਮੂਲ ਦਸਤਾਵੇਜ਼ ਲਿਆਉਣੇ ਹੋਣਗੇ। ਇੰਟਰਵਿਊ ਲਈ ਕੋਈ ਵੱਖ ਤੋਂ ਜਾਣਕਾਰੀ ਨਹੀਂ ਭੇਜੀ ਜਾਵੇਗੀ। 

PunjabKesari

ਅਰਜ਼ੀ ਫ਼ੀਸ

ਜਨਰਲ/ਓ.ਬੀ.ਸੀ. ਉਮੀਦਵਾਰਾਂ ਲਈ ਅਰਜ਼ੀ ਫੀਸ – 250 ਰੁਪਏ
SC/ST ਉਮੀਦਵਾਰਾਂ ਲਈ ਅਰਜ਼ੀ ਫੀਸ - 50 ਰੁਪਏ
ਅਪਾਹਜ/ਔਰਤਾਂ ਲਈ ਅਰਜ਼ੀ ਫੀਸ - ਕੋਈ ਨਹੀਂ

PunjabKesari
 


author

Tanu

Content Editor

Related News