ਵਾਤਾਵਰਣ ਬਚਾਉਣ ਲਈ ਨਵੀਂ ਪਹਿਲ, ਪਲਾਸਟਿਕ ਦੇ ਬਦਲੇ ਮਿਲੇਗਾ ਨਾਸ਼ਤਾ ਤੇ ਖਾਣਾ

Tuesday, Jul 16, 2019 - 02:00 PM (IST)

ਵਾਤਾਵਰਣ ਬਚਾਉਣ ਲਈ ਨਵੀਂ ਪਹਿਲ, ਪਲਾਸਟਿਕ ਦੇ ਬਦਲੇ ਮਿਲੇਗਾ ਨਾਸ਼ਤਾ ਤੇ ਖਾਣਾ

ਅੰਬਿਕਾਪੁਰ— ਪਲਾਸਟਿਕ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ ਪਰ ਇਹ ਗੱਲ ਜਾਣਦੇ ਹੋਏ ਵੀ ਅਸੀਂ ਬੇ-ਹਿਸਾਬ ਪਾਲਸਟਿਕ ਦੀ ਵਰਤੋਂ ਕਰਦੇ ਹਨ। ਪਲਾਸਟਿਕ ਦੀ ਮੁੜ ਵਰਤੋਂ ਲਈ ਛੱਤੀਸਗੜ੍ਹ ਦੇ ਅੰਬਿਕਾਪੁਰ 'ਚ ਦੇਸ਼ ਦਾ ਪਹਿਲਾ ਗਾਰਬੇਜ਼ (ਕੂੜਾ) ਕੈਫੇ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਅਧੀਨ ਨਗਰ ਨਿਗਮ ਸ਼ਹਿਰ ਦੇ ਗਰੀਬ ਲੋਕਾਂ ਨੂੰ ਪਲਾਸਟਿਕ ਦੇ ਬਦਲੇ ਭੋਜਨ ਕਰਵਾਏਗਾ। ਇਸ ਮੁਹਿੰਮ ਦੇ ਅਧੀਨ ਕੋਈ ਵੀ ਸੜਕ 'ਤੇ ਬਿਖਰੇ ਹੋਏ ਇਕ ਕਿਲੋ ਪਲਾਸਟਿਕ ਕੈਰੀ ਬੈਗ ਲਿਆਏਗਾ ਤਾਂ ਉਸ ਨੂੰ ਮੁਫ਼ਤ ਭੋਜਨ ਕਰਵਾਇਆ ਜਾਵੇਗਾ ਅਤੇ ਅੱਧਾ ਕਿਲੋ ਪਲਾਸਟਿਕ ਕੈਰੀ ਬੈਗ ਲਿਆਉਣ 'ਤੇ ਪੇਟ ਭਰ ਕੇ ਨਾਸ਼ਤਾ ਕਰਵਾਇਆ ਜਾਵੇਗਾ। ਸੋਮਵਾਰ ਨੂੰ ਪੇਸ਼ ਕੀਤੇ ਗਏ ਨਗਰ ਨਿਗਮ ਦੇ ਨਵੇਂ ਬਜਟ 'ਚ ਇਸ ਯੋਜਨਾ ਲਈ ਸਾਢੇ 5 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂ ਕਿ ਜੇਕਰ ਲੋੜ ਮਹਿਸੂਸ ਹੋਵੇਗੀ ਤਾਂ ਇਸ ਯੋਜਨਾ ਲਈ ਜਨਪ੍ਰਤੀਨਿਧੀਆਂ ਤੋਂ ਮਦਦ ਲਈ ਜਾਵੇਗੀ।

ਮੇਅਰ ਡਾ. ਅਜੇ ਤਿਰਕੀ ਨੇ ਦੱਸਿਆ ਕਿ ਗਾਰਬੇਜ਼ ਕੈਫੇ ਦੇ ਅਧੀਨ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲਾ ਅੰਬਿਕਾਪੁਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਨਗਰ ਨਿਗਮ 'ਚ ਇਹ ਵਿਵਸਥਾ ਨਹੀਂ ਹੈ। ਇਕ ਅੰਕੜਿਆਂ ਅਨੁਸਾਰ ਅੰਬਿਕਾਪੁਰ 'ਚ 100 ਤੋਂ ਵਧ ਘੁੰਮਣ-ਫਿਰਨ ਵਾਲੇ ਲੋਕ ਹਨ। ਇਸ ਮੁਹਿੰਮ ਦੇ ਅਧੀਨ ਨਿਗਮ ਸ਼ਹਿਰ ਦੇ ਗਰੀਬ ਅਤੇ ਘੁਮੰਤੁ (ਘੁੰਮਣ-ਫਿਰਨ) ਲੋਕਾਂ ਨੂੰ ਮੁਫ਼ਤ 'ਚ ਭੋਜਨ ਕਰਵਾਏਗਾ। ਇਸ ਯੋਜਨਾ ਨੂੰ ਸਵੱਛਤਾ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਬਿਕਾਪੁਰ ਸਵੱਛਤਾ ਮੁਹਿੰਮ 'ਚ ਦੇਸ਼ 'ਚ ਦੂਜੇ ਨੰਬਰ 'ਤੇ ਹੈ।


author

DIsha

Content Editor

Related News