ਦਿੱਲੀ ’ਚ ਲਗਭਗ 600 ਵਾਹਨਾਂ ਨੂੰ ਨਹੀਂ ਮਿਲੀ ਦਾਖਲੇ ਦੀ ਮਨਜ਼ੂਰੀ
Tuesday, Nov 13, 2018 - 11:24 AM (IST)
ਨਵੀਂ ਦਿੱਲੀ-ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਲਗਭਗ 600 ਵਾਹਨਾਂ ਨੂੰ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਦਿੱਲੀ ’ਚ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਇਕ ਦਿਨ ਪਹਿਲਾਂ ਹੀ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈ. ਪੀ. ਸੀ. ਏ.) ਨੇ ਟਰੱਕਾਂ ਦੇ ਦਾਖਲੇ ’ਤੇ ਰੋਕ 12 ਨਵੰਬਰ ਤਕ ਵਧਾ ਦਿੱਤੀ ਸੀ। ਸੰਯੁਕਤ ਡੀ. ਸੀ. ਪੀ. (ਟ੍ਰੈਫਿਕ) ਅਲੋਕ ਕੁਮਾਰ ਦੇ ਮੁਤਾਬਕ 1,283 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ 609 ਵਾਹਨਾਂ ਨੂੰ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਰੂਰੀ ਵਸਤਾਂ ਲਿਜਾ ਰਹੇ 734 ਵਾਹਨਾਂ ਨੂੰ 10 ਨਵੰਬਰ ਰਾਤ 11 ਵਜੇ ਤੋਂ 11 ਨਵੰਬਰ ਦੀ ਸਵੇਰ 5 ਵਜੇ ਤਕ ਰਾਸ਼ਟਰੀ ਰਾਜਧਾਨੀ ’ਚ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।