ਮੁਕਤ ਵਪਾਰ ਦੇ ਊਰਜਾਵਾਨ ਪੈਰੋਕਾਰ ਹੋਣਗੇ ਭਾਰਤ, ਬ੍ਰਿਟੇਨ : ਡਾਮੀਨਿਕ ਰਾਬ

07/11/2020 3:06:42 AM

ਲੰਡਨ – ਬ੍ਰਿਟੇਨ ਦੇ ਵਿਦੇਸ਼ ਮੰਤਰੀ ਡਾਮੀਨਿਕ ਰਾਬ ਨੇ ਕਿਹਾ ਕਿ ਬ੍ਰਿਟੇਨ ਅਤੇ ਭਾਰਤ ਛੋਟੇ ਕਾਰੋਬਾਰਾਂ ਨੂੰ ਬੜਾਵਾ ਦੇਣ ਲਈ ਮੁਕਤ ਵਪਾਰ ਦੇ ‘ਊਰਜਾਵਾਨ ਪੈਰੋਕਾਰ’ ਹੋਣਗੇ। ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਵਲੋਂ ਪੈਦਾ ਚੁਣੌਤੀਆਂ ਨਾਲ ਨਜਿੱਠਣ ’ਚ ਦੋਹਾਂ ਦੇਸ਼ਾਂ ਨੂੰ ਮੋਹਰੀ ਦੱਸਿਆ। ਰਾਬ ਨੇ ਇੰਡੀਆ ਗਲੋਬਲ ਵੀਕ 2020 ਦੌਰਾਨ ਸਾਲਾਨਾ ਯੂ. ਕੇ. ਇੰਡੀਆ ਦਿਵਸ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ।

ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੰਕਟ ਦੇ ਚੋਟੀ ’ਤੇ ਰਹਿਣ ਦੌਰਾਨ ਪੈਰਾਸਿਟਾਮੋਲ ਦਵਾਈ ਦੀ ਸਪਲਾਈ ਦਗੇ ਰੂਪ ’ਚ ਭਾਰਤ ਦੀ ਮਦਦ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਡਿਜ਼ੀਟਲ ਮਾਧਿਅਮ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਬ੍ਰਿਟੇਨ ਅਤੇ ਭਾਰਤ ਮੁਕਤ ਵਪਾਰ ਦੇ ਊਰਜਾਵਾਨ ਪੈਰੋਕਾਰ ਹੋਣਗੇ, ਛੋਟੇ ਕਾਰੋਬਾਰਾਂ ਨੂੰ ਬੜਾਵਾ ਦੇਣਗੇ, ਖਪਤਕਾਰਾਂ ਲਈ ਲਿਵਿੰਗ ਦੀ ਲਾਗਤ ’ਚ ਕਟੌਤੀ ਕਰਨਗੇ ਅਤੇ ਭਵਿੱਖ ਦੇ ਰੋਜ਼ਗਾਰ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਕੌਮਾਂਤਰੀ ਕੋਵਿਡ-19 ਪ੍ਰਤੀਕਿਰਿਆ ’ਚ ਬ੍ਰਿਟੇਨ ਅਤੇ ਭਾਰਤ ਮੋਹਰੀ ਰਹੇ ਹਨ ਅਤੇ ਦੋਸ਼ਾਂ ਦੇਸ਼ਾਂ ਨਾਲ ਨਾਲ ਮਿਲ ਕੇ ਜੀ20 ਦੀ ਕਾਰਜ ਯੋਜਨਾ ਤਿਆਰ ਕੀਤੀ, ਜਿਸ ਦੇ ਤਹਿਤ ਦੁਨੀਆ ਭਰ ਦੇ ਸਭ ਤੋਂ ਕਮੋਜ਼ੋਰ ਦੇਸ਼ਾਂ ਨੂੰ 20 ਕਰੋੜ ਡਾਲਰ ਸਮਰਥਨ ਪੈਕੇਜ ਦਿੱਤਾ ਗਿਆ।

ਰਾਬ ਨੇ ਕਿਹਾ ਕਿ ਬ੍ਰਿਟੇਨ ਦੇ ਵਿਗਿਆਨੀਆਂ ਵਲੋਂ ਤਿਆਰ ਕੀਤਾ ਗਿਆ ਅਤੇ ਭਾਰਤ ’ਚ ਬਣਿਆ ਇਕ ਟੀਕਾ ਜੇ ਕਲੀਨੀਕਲ ਪਰੀਖਣ ’ਚ ਸਫਲ ਰਿਹਾ ਤਕਾਂ ਇਹ ਵਿਕਾਸਸ਼ੀਲ ਦੇਸ਼ਾਂ ਦੇ ਇਕ ਅਰਬ ਲੋਕਾਂ ਤੱਕ ਪਹੁੰਚੇਗਾ। ਇਸ ਲਈ ਆਕਸਫੋਰਡ ਪਰੀਖਣ ’ਚ ਸਫਲ ਰਿਹਾ ਤਾਂ ਇਹ ਵਿਕਾਸਸ਼ੀਲ ਦੇਸ਼ਾਂ ਦੇ ਇਕ ਅਰਬ ਲੋਕਾਂ ਤੱਕ ਪਹੁੰਚੇਗਾ। ਇਸ ਲਈ ਆਕਸਫੋਰਡ ਯੂਨੀਵਰਸਿਟੀ ਅਤੇ ਭਾਰਤ ਦੇ ਸੀਰਮ ਸੰਸਥਾਨ ਦਾ ਧੰਨਵਾਦ। ਬ੍ਰਿਟੇਨ ਨੇ ਕੋਰੋਨਾ ਵਾਇਰਸ ਦੇ ਟੀਕੇ ਨੂੰ ਲੈ ਕੇ ਖੋਜ ਅਤੇ ਵਿਕਾਸ ਲਈ 31.3 ਕਰੋੜ ਪੌਂਡ ਦਾ ਯੋਗਦਾਨ ਦਿੱਤਾ ਹੈ। ਬ੍ਰਿਟੇਨ ਦੀ ਦਵਾਈ ਕੰਪਨੀ ਐਸਟ੍ਰਾ ਜੇਨੇਕਾ ਆਕਸਫੋਰਡ ਯੂਨੀਵਰਸਿਟੀ ਅਤੇ ਭਾਰਤ ਦੇ ਸੀਰਮ ਸੰਸਥਾਨ ਨਾਲ ਮਿਲ ਕੇ ਟੀਕੇ ’ਤੇ ਕੰਮ ਕਰ ਰਹੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਰਾਬ ਇਸ ਸਾਲ ਭਾਰਤ ਕੌਮਾਂਤਰੀ ਹਫਤਾ ਪ੍ਰੋਗਰਾਮ ’ਚ ਬ੍ਰਿਟੇਨ ਦੇ ਸੀਨੀਅਰ ਮੰਤਰੀਆਂ ਦੇ ਇਕ ਵਫਦ ਦੀ ਅਗਵਾਈ ਕਰ ਰਹੇ ਹਨ। ਇਸ ਦਾ ਆਯੋਜਨ ਬ੍ਰਿਟੇਨ ਸਥਿਤ ਮੀਡੀਆ ਇੰਡੀਆ ਇੰਕ ਸਮੂਹ ਨੇ ਕੀਤਾ।


Khushdeep Jassi

Content Editor

Related News