ਹੁਣ ਰੇਲਵੇ ਸਟੇਸ਼ਨਾਂ 'ਤੇ ਵੀ ਮਿਲੇਗੀ ਅੰਗਰੇਜ਼ੀ ਸ਼ਰਾਬ; ਸਰਕਾਰ ਦਾ ਵੱਡਾ ਫੈਸਲਾ

Friday, Feb 07, 2025 - 12:31 AM (IST)

ਹੁਣ ਰੇਲਵੇ ਸਟੇਸ਼ਨਾਂ 'ਤੇ ਵੀ ਮਿਲੇਗੀ ਅੰਗਰੇਜ਼ੀ ਸ਼ਰਾਬ; ਸਰਕਾਰ ਦਾ ਵੱਡਾ ਫੈਸਲਾ

ਲਖਨਊ - ਹੁਣ ਹਵਾਈ ਅੱਡਿਆਂ ਵਾਂਗ ਉੱਤਰ ਪ੍ਰਦੇਸ਼ ਦੇ ਰੇਲਵੇ ਅਤੇ ਮੈਟਰੋ ਸਟੇਸ਼ਨਾਂ 'ਤੇ ਅੰਗਰੇਜ਼ੀ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਯੂਪੀ ਕੈਬਨਿਟ ਨੇ ਪ੍ਰੀਮੀਅਮ ਬ੍ਰਾਂਡ ਦੀ ਸ਼ਰਾਬ ਦੀਆਂ ਪਰਚੂਨ ਦੁਕਾਨਾਂ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਆਬਕਾਰੀ ਨੀਤੀ ਨੂੰ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ 'ਚ ਮਨਜ਼ੂਰੀ ਦੇ ਦਿੱਤੀ ਗਈ ਹੈ।

ਆਬਕਾਰੀ ਵਿਭਾਗ ਦੇ ਮਾਲੀਏ ਨੂੰ ਵਧਾਉਣ ਲਈ ਸਰਕਾਰ ਨੇ ਯਾਤਰਾ ਸਥਾਨਾਂ 'ਤੇ ਸ਼ਰਾਬ ਵੇਚਣ ਦਾ ਫੈਸਲਾ ਕੀਤਾ ਹੈ। ਨਵੀਂ ਨੀਤੀ ਦੇ ਤਹਿਤ, ਮਾਲ ਦੇ ਮਲਟੀਪਲੈਕਸ ਖੇਤਰਾਂ ਵਿੱਚ ਪ੍ਰੀਮੀਅਮ ਬ੍ਰਾਂਡ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ। ਹਾਲਾਂਕਿ, ਜੇਕਰ ਸਮਰੱਥ ਪੱਧਰ ਤੋਂ ਕੋਈ ਇਤਰਾਜ਼ ਪ੍ਰਾਪਤ ਨਹੀਂ ਹੁੰਦਾ ਹੈ, ਤਾਂ ਮੈਟਰੋ ਅਤੇ ਰੇਲਵੇ ਸਟੇਸ਼ਨਾਂ 'ਤੇ ਮੁੱਖ ਇਮਾਰਤਾਂ ਵਿੱਚ ਪ੍ਰੀਮੀਅਮ ਪ੍ਰਚੂਨ ਦੁਕਾਨਾਂ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਦੇ ਮੁੱਖ ਪ੍ਰਵੇਸ਼ ਦੁਆਰ ਇਮਾਰਤ ਦੇ ਅੰਦਰ ਹੋਣ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਪਹਿਲੀ ਵਾਰ ਵਿਦੇਸ਼ੀ ਸ਼ਰਾਬ ਦੀਆਂ 60 ਮਿਲੀਲੀਟਰ ਅਤੇ 10 ਮਿਲੀਲੀਟਰ ਦੀਆਂ ਬੋਤਲਾਂ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਨਵੀਂ ਆਬਕਾਰੀ ਨੀਤੀ ਤਹਿਤ ਸਾਲ 2025-26 ਵਿੱਚ ਸੂਬੇ ਵਿੱਚ 60,000 ਕਰੋੜ ਰੁਪਏ ਕਮਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਨਾਲ ਹੀ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਤਿਆਰ ਕੀਤੇ ਫਲਾਂ ਤੋਂ ਬਣੀ ਵਾਈਨ ਲਈ ਵੱਖਰਾ ਆਊਟਲੈਟ ਖੋਲ੍ਹਿਆ ਜਾਵੇਗਾ। ਪੂਰੇ ਰਾਜ ਵਿੱਚ ਅਜਿਹੇ 75 ਆਊਟਲੈੱਟ ਖੋਲ੍ਹੇ ਜਾਣਗੇ।

ਆਬਕਾਰੀ ਨੀਤੀ ਦੇ ਨਵੇਂ ਨਿਯਮ

  • ਦੇਸੀ ਸ਼ਰਾਬ ਐਸੇਪਟਿਕ ਬ੍ਰਿਕ ਪੈਕ ਵਿੱਚ ਉਪਲਬਧ ਹੋਵੇਗੀ। ਇਸ ਦੀ ਵਰਤੋਂ ਕਰਨ ਨਾਲ ਸ਼ਰਾਬ ਵਿੱਚ ਮਿਲਾਵਟ ਦੀ ਸੰਭਾਵਨਾ ਖਤਮ ਹੋ ਜਾਵੇਗੀ।
  • ਪ੍ਰੀਮੀਅਮ ਦੁਕਾਨਾਂ ਦਾ ਨਵੀਨੀਕਰਨ ਵਿੱਤੀ ਸਾਲ 2027-28 ਤੱਕ ਕੀਤਾ ਜਾ ਸਕਦਾ ਹੈ।
  • ਈ-ਲਾਟਰੀ ਲਈ, ਬਿਨੈਕਾਰਾਂ ਨੂੰ ਪੋਰਟਲ 'ਤੇ ਨਵੇਂ ਸਿਰੇ ਤੋਂ ਰਜਿਸਟਰ ਕਰਨਾ ਹੋਵੇਗਾ।
  • ਈ-ਲਾਟਰੀ ਤਿੰਨ ਪੜਾਵਾਂ ਵਿੱਚ ਹੋਵੇਗੀ, ਫਿਰ ਈ-ਟੈਂਡਰ ਰਾਹੀਂ ਦੁਕਾਨਾਂ ਅਲਾਟ ਕੀਤੀਆਂ ਜਾਣਗੀਆਂ।
  • ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੀਆਂ।
  • ਐਮ.ਆਰ.ਪੀ. ਦੇਸੀ ਸ਼ਰਾਬ ਦੀਆਂ ਬੋਤਲਾਂ ਅਤੇ ਟਰਾਟਾ ਪੈਕ ਵਿੱਚ ਦਰਜ ਕੀਤੀ ਜਾਵੇਗੀ।
  • ਹਰ ਪ੍ਰਚੂਨ ਦੁਕਾਨ 'ਤੇ ਡਿਜੀਟਲ ਭੁਗਤਾਨ ਅਤੇ ਸੀਸੀਟੀਵੀ ਲਾਜ਼ਮੀ।
  • ਲਾਇਸੈਂਸ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜੋ ਲਗਾਤਾਰ ਤਿੰਨ ਸਾਲਾਂ ਤੋਂ ਆਮਦਨ ਕਰ ਦਾਤਾ ਰਹੇ ਹਨ। ਉਨ੍ਹਾਂ ਨੂੰ ਆਪਣੀ ਇਨਕਮ ਟੈਕਸ ਰਿਟਰਨ ਵੀ ਭਰਨੀ ਪਵੇਗੀ।

author

Inder Prajapati

Content Editor

Related News