ਫੌਜੀਆਂ ਲਈ ਇੰਜੀਨੀਅਰਿੰਗ ਦੇ ਸਟੂਡੈਂਟਸ ਨੇ ਤਿਆਰ ਕੀਤੀ ਜੈਕੇਟ, ਮਾਈਨਸ 50 ਡਿਗਰੀ ''ਚ ਵੀ ਨਹੀਂ ਲੱਗੇਗੀ ਸਰਦੀ

Monday, Jun 26, 2017 - 06:06 PM (IST)

ਭਿਵਾਨੀ— ਇੱਥੋਂ ਦੇ ਬੀਟੈੱਕ ਟੈਕਸਟਾਈਲ ਦੇ ਵਿਦਿਆਰਥੀਆਂ ਨੇ ਦੇਸ਼ ਦੀ ਸੇਵਾ ਕਰ ਰਹੇ ਫੌਜੀਆਂ ਲਈ ਇਕ ਅਜਿਹੀ ਜੈਕੇਟ ਤਿਆਰ ਕੀਤੀ ਹੈ, ਜੋ ਉਨ੍ਹਾਂ ਨੂੰ ਮਾਈਨਸ 50 ਡਿਗਰੀ ਤਾਪਮਾਨ 'ਚ ਵੀ ਸਰਦੀ ਨਹੀਂ ਲੱਗਣ ਦੇਵੇਗੀ। ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਇਕਸਾਲ ਦੀ ਸਖਤ ਮਿਹਨਤ ਜੋ ਸਪੈਸ਼ਲ ਸਿਆਚੀਨ ਦੇ ਫੌਜੀਆਂ ਲਈ ਵਿਸ਼ੇਸ਼ ਤੌਰ 'ਤੇ ਤੋਹਫਾ ਸਾਬਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਜੈਕੇਟ ਨੂੰ ਪਾਉਣ ਤੋਂ ਬਾਅਦ ਠੰਡੇ ਬਰਫੀਲੇ ਖੇਤਰ 'ਚ ਫੌਜ ਦੇ ਜਵਾਨਾਂ ਨੂੰ ਕੰਬਨੀ ਤੋਂ ਛੁਟਕਾਰਾ ਦਿਵਾਏਗੀ। ਵਿਭਾਗ ਦੇ ਮੁਖੀ ਸੋਮਨ ਭੱਟਾਚਾਰੀਆ ਦੇ ਮਾਰਗ ਦਰਸ਼ਨ 'ਚ 8 ਵਿਦਿਆਰਥੀਆਂ ਦੇ ਸਮੂਹ ਨੇ ਇਸ ਜੈਕੇਟ ਨੂੰ ਤਿਆਰ ਕੀਤਾ ਹੈ। ਸਮੂਹ ਦੇ ਵਿਦਿਆਰਥੀ ਭੂਪੇਸ਼ ਵਾਲੀਆ ਨੇ ਦੱਸਿਆ ਕਿ ਇਸ ਜੈਕੇਟ ਨੂੰ ਬਣਾਉਣ 'ਚ ਲਗਭਗ ਇਕ ਸਾਲ ਦਾ ਸਮਾਂ ਲੱਗਾ ਹੈ, ਜਿਸ ਦੀ ਕੀਮਤ ਲਗਭਗ 5 ਹਜ਼ਾਰ ਆਈ ਹੈ। ਦਾਅਵਾ ਕਰਦੇ ਹੋਏ ਇਸ ਜੈਕੇਟ ਨੂੰ ਬਣਾਉਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਜੈਕੇਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਮਾਈਨਸ 50 ਡਿਗਰੀ ਤਾਪਮਾਨ ਦਰਮਿਆਨ ਵੀ ਜਵਾਨਾਂ ਨੂੰ ਸਦੀ ਨਹੀਂ ਲੱਗਣ ਦੇਵੇਗੀ। ਇਸ ਜੈਕੇਟ ਦਾ ਜੀਵਨ ਵੀ ਸਿਰਫ 685 ਗ੍ਰਾਮ ਹੈ। PunjabKesariਵਿਦਿਆਰਥੀ ਭੂਪੇਸ਼ ਵਾਲੀਆ ਨੇ ਦੱਸਿਆ ਕਿ ਇਸ ਜੈਕੇਟ 'ਚ ਟੀ.ਈ.ਜੀ. ਦੀਆਂ ਪਰਤਾਂ ਲਾਈਆਂ ਗਈਆਂ ਹਨ ਤਾਂ ਕਿ ਸਰੀਰ ਦੀ ਗਰਮੀ ਨਾਲ ਜੈਕੇਟ 'ਚ ਲੱਗੀਆਂ ਪਰਤਾਂ ਸੰਚਾਲਤ ਹੋ ਸਕਣ ਅਤੇ ਸਰੀਰ ਨੂੰ ਗਰਮੀ ਪ੍ਰਦਾਨ ਕਰ ਸਕਣ। ਵਿਦਿਆਰਥੀਆਂ ਨੇ ਦੱਸਿਆ ਕਿ ਜੈਕੇਟ 'ਚ ਟੀ.ਈ.ਜੀ. ਦੀ ਬਦੌਲਤ ਸਰੀਰ ਦੀ ਗਰਮੀ ਨਾਲ ਜਵਾਨਾਂ ਨੂੰ ਮਾਈਨਸ 50 ਤਾਪਮਾਨ ਤੱਕ ਰਾਹਤ ਮਿਲੇਗੀ। ਇਸ ਤੋਂ ਪਹਿਲਾਂ ਠੰਡੇ ਇਲਾਕਿਆਂ 'ਚ ਵਰਤੀ ਜਾਣ ਵਾਲੀ ਜੈਕੇਟ 'ਚ ਬੈਟਰੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਇਹ ਜੈਕੇਟ ਸਰੀਰ ਦੀ ਗਰਮੀ ਨਾਲ ਹੀ ਸੰਚਾਲਤ ਹੋਵੇਗੀ। ਵਾਲੀਆ ਨੇ ਦੱਸਿਆ ਕਿ ਜੇਕਰ ਸਰਕਾਰ ਇਸ 'ਚ ਉਨ੍ਹਾਂ ਦੀ ਆਰਥਿਕ ਮਦਦ ਕਰੇ ਤਾਂ ਇਸ ਜੈਕੇਟ ਨੂੰ ਹਾਈ ਲੇਵਲ 'ਤੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਅਜੇ ਇਸ ਜੈਕੇਟ ਨੂੰ ਪੇਟੈਂਟ ਕਰਵਾਉਣ ਲਈ ਵਿਭਾਗ ਨਾਲ ਗੱਲਬਾਤ ਚੱਲ ਰਹੀ ਹੈ। ਉਸ ਤੋਂ ਬਾਅਦ ਹੀ ਇਸ 'ਚ ਵਰਤੀ ਜਾਣ ਵਾਲੀ ਸਮੱਗਰੀ ਬਾਰੇ ਵਿਸਥਾਰ ਨਾਲ ਦੱਸਿਆ ਜਾ ਸਕਦਾ ਹੈ। ਉਨ੍ਹਾਂ ਨੇ ਰੱਖਿਆ ਮੰਤਰਾਲੇ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜੇਕਰ ਉੱਥੋਂ ਝੰਡੀ ਮਿਲਦੀ ਹੈ ਤਾਂ ਇਸ 'ਤੇ ਹੋਰ ਵਧ ਕੰਮ ਕਰਨਗੇ। PunjabKesariਉੱਥੇ ਹੀ ਕਾਲਜ ਦੇ ਪ੍ਰਿੰਸੀਪਲ ਜਾਗੇਸ਼ ਬਾਬੂ ਯਾਦਵ ਅਤੇ ਸੁਨੀਲ ਭੱਟਨਾਗਰ ਨੇ ਦੱਸਿਆ ਕਿ ਸੁਮੇਨ ਭੱਟਾਚਾਰੀਆ ਦੀ ਗਾਈਡਲਾਈਨ 'ਚ ਇਨ੍ਹਾਂ ਵਿਦਿਆਰਥੀਆਂ ਨੇ ਜੈਕੇਟ ਤਿਆਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਮਿਹਨਤ ਨਾਲ ਇਹ ਜੈਕੇਟ ਬਣਾਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਜੈਕੇਟ ਦੇਸ਼ ਦੇ ਫੌਜੀਆਂ ਲਈ ਇਕ ਵਰਦਾਨ ਸਾਬਤ ਹੋਵੇਗੀ। ਜੇਕਰ ਦੇਸ਼ ਦੇ ਰੱਖਿਆ ਮੰਤਰਾਲੇ ਦੇ ਮਾਨਕਾਂ 'ਤੇ ਇਹ ਪੂਰੀ ਉਤਰੀ ਤਾਂ ਸਾਡੇ ਦੇਸ਼ ਦੇ ਜਵਾਨਾਂ ਨੂੰ ਭਾਰਤੀ ਜੈਕੇਟ ਪਾਉਣ ਨੂੰ ਮਿਲੇਗੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਸ ਮਾਮਲੇ 'ਚ ਇਨ੍ਹਾਂ ਵਿਦਿਆਰਥੀਆਂ ਦੀ ਕਿੰਨੀ ਮਦਦ ਕਰਦੀ ਹੈ।


Related News