ਜਿੰਮ 'ਚ ਵਰਕਆਊਟ ਦੌਰਾਨ ਟ੍ਰੈਡਮਿਲ 'ਚ ਆਇਆ ਕਰੰਟ, ਇੰਜੀਨੀਅਰ ਦੀ ਹੋਈ ਮੌਤ
Thursday, Jul 20, 2023 - 05:38 PM (IST)
ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਵਰਕਆਊਟ ਦੌਰਾਨ ਇਕ ਇੰਜੀਨੀਅਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਸੈਕਟਰ 19 ਨਿਵਾਸੀ ਸਕਸ਼ਮ ਪਰੂਥੀ ਦੀ ਦਿੱਲੀ ਦੇ ਰੋਹਿਣੀ 'ਚ ਜਿੰਮ 'ਚ ਵਰਕਆਊਟ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਵਰਕਆਊਟ ਦੌਰਾਨ ਟ੍ਰੈਡਮਿਲ 'ਤੇ ਦੌੜ ਰਿਹਾ ਸੀ।
ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ
ਇਸ ਦੌਰਾਨ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਇਸ ਮਾਮਲੇ 'ਚ ਜਿੰਮ ਸੰਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਮ੍ਰਿਤਕ ਸਕਸ਼ਮ ਪਰੂਥੀ ਰੋਹਿਣੀ ਇਲਾਕੇ 'ਚ ਹੀ ਇੱਕ ਜਿੰਮ 'ਚ ਰੋਜ਼ਾਨਾ ਕਸਰਤ ਕਰਨ ਜਾਂਦਾ ਸੀ। ਸਕਸ਼ਮ ਬੀ.ਟੈੱਕ ਦਾ ਵਿਦਿਆਰਥੀ ਰਹਿ ਚੁੱਕਾ ਹੈ ਅਤੇ ਗੁਰੂਗ੍ਰਾਮ 'ਚ ਇੱਕ ਕੰਪਨੀ 'ਚ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਮਣੀਪੁਰ ਵੀਡੀਓ ਮਾਮਲੇ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ ਸੂਬਾ ਸਰਕਾਰ ਨੂੰ ਕੀਤੀ ਇਹ ਹਦਾਇਤ
ਮੰਗਲਵਾਰ ਸਵੇਰੇ ਕਰੀਬ 7.30 ਵਜੇ ਸਕਸ਼ਮ ਜਦੋਂ ਕਸਰਤ ਕਰ ਰਿਹਾ ਸੀ ਤਾਂ ਟ੍ਰੈਡਮਿਲ 'ਚ ਕਰੰਟ ਆ ਗਿਆ ਅਤੇ ਉਹ ਉਸ ਦਾ ਸ਼ਿਕਾਰ ਹੋ ਗਿਆ। ਸਕਸ਼ਮ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਦੇ ਨਾਲ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਇਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8