ਰਾਹੁਲ ਗਾਂਧੀ ਦੇ ਜਹਾਜ਼ ਦਾ ਇੰਜਣ ਹੋਇਆ ਖਰਾਬ, ਵਾਪਸ ਪਹੁੰਚੇ ਦਿੱਲੀ

04/26/2019 1:13:34 PM

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਭਾਵ ਸ਼ੁੱਕਰਵਾਰ ਨੂੰ ਬੈਠਕ ਕਰਨ ਪਟਨਾ ਲਈ ਰਵਾਨਾ ਹੋਏ ਪਰ ਉਨ੍ਹਾਂ ਦੀ ਇਹ ਯਾਤਰਾ ਰਸਤੇ 'ਚ ਰੋਕਣੀ ਪਈ। ਦਰਅਸਲ ਉਨ੍ਹਾਂ ਦੇ ਜਹਾਜ਼ ਦੇ ਇੰਜਣ 'ਚ ਖਰਾਬੀ ਆਉਣ ਕਾਰਨ ਰਾਹੁਲ ਗਾਂਧੀ ਨੂੰ ਰਸਤੇ 'ਚੋਂ ਵਾਪਸ ਦਿੱਲੀ ਆਉਣਾ ਪਿਆ। 

PunjabKesari

ਰਿਪੋਰਟ ਮੁਤਾਬਕ ਰਾਹੁਲ ਗਾਂਧੀ ਅੱਜ ਭਾਵ ਸ਼ੁੱਕਰਵਾਰ ਨੂੰ ਬਿਹਾਰ, ਓਡੀਸ਼ਾ ਅਤੇ ਮਹਾਰਾਸ਼ਟਰ 'ਚ ਬੈਠਕ ਕਰਨ ਲਈ ਜਾ ਰਹੇ ਸੀ ਪਰ ਜਿਸ ਜਹਾਜ਼ 'ਚ ਉਹ ਜਾ ਰਹੇ ਸੀ ਉਸ ਦੇ ਇੰਜਣ 'ਚ ਤਕਨੀਕੀ ਖਰਾਬੀ ਆ ਗਈ। ਇਸ ਸੰਬੰਧੀ ਜਾਣਕਾਰੀ ਰਾਹੁਲ ਗਾਂਧੀ ਨੇ ਖੁਦ ਆਪਣੇ ਟਵਿੱਟਰ ਅਕਾਊਂਟ ਰਾਹੀਂ ਦਿੱਤੀ। ਉਨ੍ਹਾਂ ਨੇ ਲਿਖਿਆ,'' ਅੱਜ ਪਟਨਾ ਜਾਂਦੇ ਸਮੇਂ ਸਾਡੇ ਜਹਾਜ਼ ਦੇ ਇੰਜਣ 'ਚ ਕੁਝ ਖਰਾਬੀ ਆਉਣ ਕਾਰਨ ਸਾਨੂੰ ਦਿੱਲੀ ਵਾਪਸ ਆਉਣ ਲਈ ਮਜ਼ਬੂਰ ਹੋਣਾ ਪਿਆ ਹੈ। ਸਮਸਤੀਪੁਰ (ਬਿਹਾਰ), ਬਾਲਾਸੋਰ (ਉਡੀਸ਼ਾ) ਅਤੇ ਸੰਗਮਨੇਰ (ਮਹਾਰਾਸ਼ਟਰ) 'ਚ ਅੱਜ ਦੀਆਂ ਬੈਠਕਾਂ 'ਚ ਦੇਰੀ ਹੋਵੇਗੀ। ਅਸੁਵਿਧਾ ਲਈ ਮੁਆਫ ਕਰਨਾ।''


Iqbalkaur

Content Editor

Related News