ਮੰਗਣੀ ਤੋਂ ਪਹਿਲਾਂ ਵਾਪਰੀ ਦਰਦਨਾਕ ਘਟਨਾ, ਘਰ ਨੂੰ ਲੱਗੀ ਅੱਗ, ਇੱਕੋਂ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

Friday, Nov 21, 2025 - 03:06 PM (IST)

ਮੰਗਣੀ ਤੋਂ ਪਹਿਲਾਂ ਵਾਪਰੀ ਦਰਦਨਾਕ ਘਟਨਾ, ਘਰ ਨੂੰ ਲੱਗੀ ਅੱਗ, ਇੱਕੋਂ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਗੋਧਰਾ : ਗੁਜਰਾਤ ਦੇ ਗੋਧਰਾ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਧੂੰਏਂ ਵਿਚ ਦਮ ਘੁੱਟਣ ਨਾਲ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਗੰਗੋਤਰੀ ਨਗਰ ਵਿੱਚ ਵਾਪਰੀ ਹੈ। 

ਪੜ੍ਹੋ ਇਹ ਵੀ : ਭੈਣ ਨੇ ਆਟੋ ਵਾਲੇ ਨਾਲ ਕਰਾਈ ਲਵ ਮੈਰਿਜ, ਗੁੱਸੇ 'ਚ ਭਰਾ ਨੇ ਅਨ੍ਹੇਵਾਹ ਗੋਲੀਆਂ ਮਾਰ ਕਰ 'ਤਾ ਕਤਲ

ਇਸ ਘਟਨਾ ਦੌਰਾਨ ਮਾਰੇ ਗਏ ਲੋਕਾਂ ਦੀ ਪਛਾਣ ਜਵੈਲਰ ਕਮਲ ਦੋਸ਼ੀ (50), ਉਸ ਦੀ ਪਤਨੀ ਦੇਵਲਾਬੇਨ (45) ਅਤੇ ਉਨ੍ਹਾਂ ਦੇ ਪੁੱਤਰ ਦੇਵ (24) ਅਤੇ ਰਾਜ (22) ਵਜੋਂ ਹੋਈ ਹੈ। ਏ ਡਿਵੀਜ਼ਨ ਪੁਲਸ ਸਟੇਸ਼ਨ ਦੇ ਅਧਿਕਾਰੀ ਆਰ.ਐਮ. ਵਸਈਆ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨੀਂਦ ਵਿੱਚ ਹੋਈ ਹੈ। ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ ਦਾ ਪਰਿਵਾਰ ਆਪਣੇ ਇੱਕ ਪੁੱਤਰ ਦੀ ਮੰਗਣੀ ਦੀ ਤਿਆਰੀ ਕਰ ਰਿਹਾ ਸੀ ਅਤੇ ਸ਼ੁੱਕਰਵਾਰ ਸਵੇਰੇ ਉਹਨਾਂ ਨੇ ਵਾਪੀ ਲਈ ਨਿਕਲਣਾ ਸੀ।

ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ

ਵਸਈਆ ਨੇ ਕਿਹਾ, "ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਅੱਗ ਜ਼ਮੀਨੀ ਮੰਜ਼ਿਲ 'ਤੇ ਇੱਕ ਸਪਲਿਟ ਏਅਰ ਕੰਡੀਸ਼ਨਰ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ, ਜਿਸ ਨੇ ਘਰ ਵਿੱਚ ਲੱਕੜ ਦੇ ਫਰਨੀਚਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਚਾਰਾਂ ਦੀ ਮੌਤ ਧੂੰਏਂ ਵਿਚ ਸਾਹ ਘੁੱਟਣ ਨਾਲ ਹੋਈ।" ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚੋਂ ਇੱਕ ਅੱਗ ਵਿੱਚ ਫਸ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਘਰ ਵਿਚੋਂ ਲਾਸ਼ਾਂ ਬਰਾਮਦ ਕੀਤੀਆਂ। ਇੱਕ ਅਧਿਕਾਰੀ ਨੇ ਕਿਹਾ, "ਉਨ੍ਹਾਂ ਨੂੰ ਚਾਰ ਲੋਕ ਬੇਹੋਸ਼ ਮਿਲੇ। ਉਨ੍ਹਾਂ ਨੂੰ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।"

ਪੜ੍ਹੋ ਇਹ ਵੀ : ਵੱਡਾ ਝਟਕਾ: ਰਾਸ਼ਨ ਕਾਰਡ ਤੋਂ ਸਰਕਾਰ ਨੇ ਕੱਟੇ 2.25 ਕਰੋੜ ਲੋਕਾਂ ਦੇ ਨਾਮ, ਵਜ੍ਹਾ ਕਰੇਗੀ ਹੈਰਾਨ

 


author

rajwinder kaur

Content Editor

Related News