ਅੱਧੀ ਰਾਤੀਂ ਹੋ ਗਿਆ ਵੱਡਾ ਐਨਕਾਊਂਟਰ, 'ਬਰਗਰ ਕਿੰਗ' 'ਚ ਗੋਲੀਆਂ ਚਲਾਉਣ ਵਾਲੇ 3 ਸ਼ੂਟਰ ਪੁਲਸ ਨੇ ਕੀਤੇ ਢੇਰ

Saturday, Jul 13, 2024 - 12:25 AM (IST)

ਨਵੀਂ ਦਿੱਲੀ- ਦਿੱਲੀ ਦੇ ਰਾਜੌਰੀ ਗਾਰਡਨ 'ਚ 'ਬਰਗਰ ਕਿੰਗ' 'ਚ ਗੋਲੀਆਂ ਮਾਰ ਕੇ ਇਕ ਵਿਅਕਤੀ ਦਾ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਐਨਕਾਊਂਟਰ ਵਿਚ ਆਸ਼ੀਸ਼ ਕਾਲੂ, ਸੰਨੀ ਗੁਰਜਰ ਅਤੇ ਵਿੱਕੀ ਮਾਰੇ ਗਏ ਹਨ। 

ਜਾਣਕਾਰੀ ਮੁਤਾਬਕ, ਗੈਂਗਸਟਰਾਂ ਦਾ ਐਨਕਾਊਂਟਰ ਹਰਿਆਣਾ ਦੇ ਸੋਨੀਪਤ ਦੇ ਖਰਖੋਦਾ ਇਲਾਕੇ 'ਚ ਹੋਇਆ ਹੈ। ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਅਤੇ ਹਰਿਆਣਾ ਐੱਸ.ਟੀ.ਐੱਫ. ਦੇ ਸਾਂਝੇ ਆਪਰੇਸ਼ਨ 'ਚ ਗੈਂਗਸਟਰਾਂ ਨੂੰ ਮਾਰ ਮੁਕਾਇਆ ਗਿਆ ਹੈ। ਮਾਰੇ ਗਏ ਗੈਂਗਸਟਰ ਅਮਰੀਕਾ 'ਚ ਬੈਠੇ ਲੋੜੀਂਦੇ ਗੈਂਗਸਟਰ ਹਿਮਾਂਸ਼ੂ ਭਾਊ ਦੇ ਸ਼ੂਟਰ ਸਨ। ਹਿਮਾਂਸ਼ੂ ਭਾਊ ਦੇ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। 

ਪੁਲਸ ਮੁਤਾਬਕ ਇਸ ਮਾਮਲੇ 'ਚ ਵਿਜੇਂਦਰ ਨੇ ਗੈਂਗਸਟਰ ਹਿਮਾਂਸ਼ੂ ਭਾਊ ਨਾਲ ਮਿਲ ਕੇ ਸਾਲ 2018 'ਚ ਇਕ ਚਸ਼ਮਦੀਦ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ ਸਪੈਸ਼ਲ ਸੈੱਲ ਨੇ ਕੁਝ ਸਮਾਂ ਪਹਿਲਾਂ ਫਰੀਦਾਬਾਦ 'ਚ ਵਿਜੇਂਦਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਭੱਜਣ 'ਚ ਕਾਮਯਾਬ ਹੋ ਗਿਆ ਸੀ।

18 ਜੂਨ ਨੂੰ ਰਾਜੌਰੀ ਗਾਰਡਨ ਪੁਲਸ ਥਾਣੇ ਨੂੰ ਰਾਤ 9.45 ਵਜੇ ਸੂਚਨਾ ਮਿਲੀ ਕਿ ਬਰਗਰ ਕਿੰਗ ਆਊਟਲੈੱਟ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਮੁੱਢਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। 

ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ 'ਚ ਬਰਗਰ ਕਿੰਗ ਆਊਟਲੈਟ ਦੇ ਅੰਦਰ ਕੁਝ ਹੀ ਸਕਿੰਟਾਂ 'ਚ ਅਮਨ ਨਾਂ ਦੇ ਵਿਅਕਤੀ ਨੂੰ 40 ਤੋਂ ਵੱਧ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਦੋਂ ਦੋਵੇਂ ਦੋਸ਼ੀ ਬਰਗਰ ਕਿੰਗ 'ਚ ਅਮਨ 'ਤੇ ਗੋਲੀਆਂ ਚਲਾ ਰਹੇ ਸਨ ਤਾਂ ਵਿਜੇਂਦਰ ਬਾਹਰ ਕਾਰ 'ਚ ਬੈਠਾ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।


Rakesh

Content Editor

Related News