ਬਿਹਾਰ ''ਚ ਮੁੱਠਭੇੜ ਦੌਰਾਨ ਪੁਲਸ ਨੇ 3 ਬਦਮਾਸ਼ ਕੀਤੇ ਢੇਰ
Sunday, Mar 17, 2019 - 10:00 AM (IST)

ਵੈਸ਼ਾਲੀ-ਬਿਹਾਰ 'ਚ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ. ਇਸ ਮੁੱਠਭੇੜ ਦੌਰਾਨ 3 ਬਦਮਾਸ਼ ਮਾਰੇ ਗਏ ਅਤੇ 3 ਹੋਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਿਹਾਰ ਦੇ ਕਈ ਜ਼ਿਲਿਆਂ 'ਚ ਹੋਈ ਲੁੱਟ-ਖੋਹ ਅਤੇ ਹੱਤਿਆਵਾਂ 'ਚ ਮ੍ਰਿਤਕ 3 ਬਦਮਾਸ਼ ਸ਼ਾਮਿਲ ਸੀ।
Bihar: 3 dead & 3 captured in an encounter with police in Bahlolpur, Vaishali. MS Dhillon, SP Vaishali says,"We had received info on presence of criminals here. In ensuing encounter 3 were killed & 3 were captured. 2 AK-47s & pistols have been recovered from them." (16/3/19) pic.twitter.com/lxBkHeY7ve
— ANI (@ANI) March 17, 2019
ਰਿਪੋਰਟ ਮੁਤਾਬਕ ਵੈਸ਼ਾਲੀ ਜ਼ਿਲੇ ਦੇ SP ਐੱਮ. ਐੱਸ. ਢਿੱਲੋ ਨੇ ਦੱਸਿਆ ਕਿ ਜਾਣਕਾਰੀ ਮਿਲਣ 'ਤੇ ਮਹਨਾਰ ਥਾਣੇ ਦੇ ਬਹਲੋਲਪੁਰ ਪਿੰਡ 'ਚ ਕੁਝ ਬਦਮਾਸ਼ ਲੁਕੇ ਹੋਏ ਸੀ। ਜਾਣਕਾਰੀ ਮਿਲਣ 'ਤੇ ਪੁਲਸ ਟੀਮ ਪਿੰਡ ਪਹੁੰਚੀ ਅਤੇ ਬਦਮਾਸ਼ਾਂ ਨੂੰ ਘੇਰ ਲਿਆ। ਇਸ 'ਤੇ ਬਦਮਾਸ਼ਾਂ ਨੇ ਪੁਲਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੁਲਸ ਨੇ ਜਵਾਬੀ ਕਾਰਵਾਈ 'ਚ ਫਾਇਰਿੰਗ ਕੀਤੀ। ਮੁੱਠਭੇੜ ਦੌਰਾਨ 3 ਬਦਮਾਸ਼ ਮਾਰੇ ਗਏ ਅਤੇ 3 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਬਦਮਾਸ਼ਾਂ ਕੋਲੋ 2 ਏ. ਕੇ-47 ਅਤੇ ਪਿਸਤੌਲ ਬਰਾਮਦ ਕੀਤੇ।
ਇਸ ਤੋਂ ਇਲਾਵਾ ਮ੍ਰਿਤਕ ਬਦਮਾਸ਼ ਮਨੀਸ਼ ਸਿੰਘ ਨਿਵਾਸੀ ਥਾਣਾ ਰਾਘੋਪੁਰ, ਵੈਸ਼ਾਲੀ, ਅਬਦੁਲ ਇਮਾਮ ਨਿਵਾਸੀ ਥਾਣਾ ਮਨਯਾਰੀ, ਮੁਜੱਫਰਪੁਰ ਅਤੇ ਅਬਦੁਲ ਅਮਨ ਨਿਵਾਸੀ ਸਮਸਤੀਪੁਰ ਦੇ ਰੂਪ 'ਚ ਹੋਈ। ਪੁਲਸ ਨੇ ਵਿਨੋਦ ਕੁਮਾਰ ਸਿੰਘ ਨਿਵਾਸੀ ਥਾਣਾ ਜੁੜਾਵਨਪੁਰ, ਮੁਕੇਸ਼ ਕੁਮਾਰ ਸਿੰਘ ਨਿਵਾਸੀ ਥਾਣੀ ਸਾਲੀਪੁਰ, ਪਟਨਾ ਅਤੇ ਬਚੂ ਸ਼ਾਹ ਨਿਵਾਸੀ ਥਾਣਾ ਮਹਨਾਰ ਵੈਸ਼ਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ।