ਜੰਮੂ ਦੇ ਨਗਰੋਟਾ 'ਚ ਐਨਕਾਊਂਟਰ, ਫ਼ੌਜ ਨੇ 4 ਅੱਤਵਾਦੀਆਂ ਨੂੰ ਕੀਤਾ ਢੇਰ

11/19/2020 8:44:00 AM

ਨਗਰੋਟਾ- ਜੰਮੂ ਜ਼ਿਲ੍ਹੇ ਦੇ ਨਗਰੋਟਾ ਇਲ਼ਾਕੇ ਵਿਚ ਅੱਤਵਾਦ ਖ਼ਿਲਾਫ਼ ਆਪਰੇਸ਼ਨ ਵਿਚ ਸੁਰੱਖਿਆ ਫ਼ੌਜ ਨੂੰ ਵੱਡੀ ਸਫ਼ਲਤਾ ਮਿਲੀ ਹੈ। ਵੀਰਵਾਰ ਤੜਕੇ ਐਨਕਾਊਂਟਰ ਵਿਚ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਆਪਰੇਸ਼ਨ ਅਜੇ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਟਰੱਕ ਵਿਚ ਸਵਾਰ ਹੋ ਕੇ ਆਏ ਸਨ। 


ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਫ਼ੌਜ ਨੇ ਖ਼ੁਫੀਆ ਰਿਪੋਰਟ ਮਿਲਣ ਦੇ ਬਾਅਦ ਬਨ ਟੋਲ ਪਲਾਜ਼ਾ ਕੋਲ ਇਕ ਨਾਕਾ ਲਾਇਆ ਸੀ। ਇੱਥੋਂ ਹੀ ਅੱਤਵਾਦੀ ਭੱਜਣ ਦੀ ਕੋਸ਼ਿਸ਼ ਵਿਚ ਸਨ। ਸਵੇਰੇ 5 ਵਜੇ ਗੱਡੀਆਂ ਦੀ ਚੈਕਿੰਗ ਦੌਰਾਨ ਅੱਤਵਾਦੀਆਂ ਦੇ ਇਕ ਗਰੁੱਪ ਨੇ ਫ਼ੌਜ 'ਤੇ ਗੋਲੀਬਾਰੀ ਕੀਤੀ ਅਤੇ ਇਸ ਮਗਰੋਂ ਦੋਵੇਂ ਪਾਸਿਓਂ ਗੋਲੀਬਾਰੀ ਹੁੰਦੀ ਰਹੀ।

 ਇਹ ਵੀ ਪੜ੍ਹੋ- ਅਮਰੀਕਾ : ਕੋਰੋਨਾ ਰਾਹਤ ਫੰਡ 'ਚ ਲੱਖਾਂ ਦਾ ਚੂਨਾ ਲਾ ਕੇ ਖਰੀਦ ਲਈਆਂ ਗੱਡੀਆਂ
ਟੀ.ਵੀ. ਰਿਪੋਰਟਾਂ ਮੁਤਾਬਕ ਇਹ ਅੱਤਵਾਦੀ ਟਰੱਕ ਵਿਚ ਬੈਠੇ ਸਨ ਤੇ ਫ਼ੌਜ 'ਤੇ ਗੋਲੀਆਂ ਚਲਾ ਰਹੇ ਹਨ ਤੇ ਫ਼ੌਜ ਨੇ ਗੋਲੀਬਾਰੀ ਵਿਚ ਟਰੱਕ ਨੂੰ ਹੀ ਉਡਾ ਦਿੱਤਾ। ਇਸ ਮਗਰੋਂ ਅੱਤਵਾਦੀ ਜੰਗਲ ਵੱਲ ਭੱਜਣ ਲੱਗੇ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਬਰਾਮਦ ਹੋਇਆ ਹੈ।
ਫਿਲਹਾਲ ਪੂਰੇ ਇਲ਼ਾਕੇ ਦੀ ਘੇਰਾਬੰਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜੰਮੂ ਤੋਂ ਸ਼੍ਰੀਨਗਰ ਜਾਣ ਵਾਲੇ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।


Lalita Mam

Content Editor

Related News