ਬਾਰਾਮੂਲਾ ''ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਘਰ ''ਚ ਲੁਕੇ 2-3 ਅੱਤਵਾਦੀ

Friday, Oct 04, 2024 - 05:08 AM (IST)

ਬਾਰਾਮੂਲਾ ''ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਘਰ ''ਚ ਲੁਕੇ 2-3 ਅੱਤਵਾਦੀ

ਨੈਸ਼ਨਲ ਡੈਸਕ - ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਵੀਰਵਾਰ ਦੇਰ ਰਾਤ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਦੋ ਤੋਂ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ, ਜੋ ਇੱਕ ਘਰ ਵਿੱਚ ਵੜੇ ਹੋਏ ਹਨ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਅੱਤਵਾਦੀਆਂ ਖਿਲਾਫ ਇਹ ਆਪਰੇਸ਼ਨ ਭਾਰਤੀ ਫੌਜ ਦੀ 52 ਰਾਸ਼ਟਰੀ ਰਾਈਫਲਜ਼ ਅਤੇ ਐੱਸ.ਐੱਸ.ਬੀ. ਦੀ ਬਟਾਲੀਅਨ-2 ਦੀ ਸਾਂਝੀ ਟੀਮ ਵੱਲੋਂ ਚਲਾਇਆ ਜਾ ਰਿਹਾ ਹੈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਹਰ ਪਾਸੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਵੀਰਵਾਰ ਦੇਰ ਰਾਤ ਸੁਰੱਖਿਆ ਬਲਾਂ ਨੂੰ ਇਨਪੁਟ ਮਿਲਿਆ ਸੀ ਕਿ ਬਾਰਾਮੂਲਾ ਦੇ ਕੇਰੀ ਇਲਾਕੇ 'ਚ ਅੱਤਵਾਦੀ ਮੌਜੂਦ ਹਨ। ਇਸ 'ਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਟੀਮ ਮੀਰ ਮੁਹੱਲਾ ਸਲੋਸਾ ਪਹੁੰਚੀ। ਇੱਥੇ ਇੱਕ ਘਰ ਵਿੱਚ ਅੱਤਵਾਦੀਆਂ ਦੀ ਹੋਣ ਦੀ ਖ਼ਬਰ ਮਿਲੀ। ਇਸ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਨਾਲ ਮੁਕਾਬਲਾ ਸ਼ੁਰੂ ਹੋਇਆ।

ਜੰਮੂ ਖੇਤਰ ਦੇ ਕਿਸ਼ਤਵਾੜ ਵਿੱਚ ਮੁੱਠਭੇੜ
ਕਸ਼ਮੀਰ ਦੇ ਨਾਲ-ਨਾਲ ਜੰਮੂ ਖੇਤਰ ਦੇ ਕਿਸ਼ਤਵਾੜ 'ਚ ਵੀਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਸੁਰੱਖਿਆ ਬਲਾਂ ਨੂੰ ਚਤਰੂ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ 'ਤੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਆਪਣੇ ਆਪ ਨੂੰ ਘਿਰਿਆ ਦੇਖ ਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ 'ਤੇ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਕਈ ਰਾਉਂਡ ਗੋਲੀਬਾਰੀ ਹੋਈ।


author

Inder Prajapati

Content Editor

Related News