SpiceJet ਫਲਾਈਟ ਦਾ ਇੰਜਣ ਬਲੇਡ ਟੁੱਟਿਆ, ਕਲਕੱਤਾ ਹਵਾਈ ਅੱਡੇ ''ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

Tuesday, Feb 28, 2023 - 12:40 AM (IST)

ਨੈਸ਼ਨਲ ਡੈਸਕ: ਬੈਂਕਾਕ ਜਾ ਰਹੇ ਸਪਾਈਸਜੈੱਟ ਦੇ ਇਕ ਜਹਾਜ਼ ਦਾ ਇੰਜਣ ਬਲੇਡ ਟੁੱਟ ਗਿਆ, ਜਿਸ ਤੋਂ ਬਾਅਦ ਉਸ ਨੂੰ ਐਤਵਾਰ ਦੇਰ ਰਾਤ ਐਮਰਜੈਂਸੀ ਸਥਿਤੀ ਵਿਚ ਕਲਕੱਤਾ ਹਵਾਈ ਅੱਡੇ 'ਤੇ ਉਤਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਬੋਇੰਗ 737 ਦੀ ਫ਼ਲਾਈਟ ਨੰਬਰ ਐੱਸ.ਜੀ.83 ਵਿਚ 178 ਯਾਤਰੀ ਤੇ ਚਾਲਕ ਦੱਲ ਦੇ 6 ਮੈਂਬਰ ਸਵਾਰ ਸਨ। ਇਸ ਜਹਾਜ਼ ਨੇ ਦੇਰ ਰਾਤ 1.09 ਵਜੇ ਬੈਂਕਾਕ ਤੋਂ ਕਲਕੱਤਾ ਹਵਾਈ ਅੱਡੇ ਤੋਂ ਉਡਾਨ ਭਰੀ ਸੀ, ਪਰ ਕੁੱਝ ਹੀ ਮਿੰਟਾਂ ਬਾਅਦ ਵਿਮਾਨ ਚਾਲਕ ਨੇ ਵੇਖਿਆ ਕਿ ਖੱਬੇ ਇੰਜਣ ਦਾ ਇਕ ਬਲੇਡ ਟੁੱਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ ਚਾਲਕ ਨੇ ਤੁਰੰਤ ਹਵਾਈ ਆਵਾਜਾਈ ਨਿਯੰਤਰਣ ਨਾਲ ਸੰਪਰਕ ਕੀਤਾ ਅਤੇ ਕਲਕੱਤਾ ਹਵਾਈ ਅੱਡੇ 'ਤੇ ਪੂਰਨ ਐਮਰਜੈਂਸੀ ਸਥਿਤੀ ਐਲਾਨੀ ਗਈ।

ਇਹ ਖ਼ਬਰ ਵੀ ਪੜ੍ਹੋ - ਗ਼ਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ 'ਚ ਨੱਚਦਿਆਂ-ਨੱਚਦਿਆਂ ਨੌਜਵਾਨ ਦੀ ਹੋਈ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਦੌਰਾਨ ਫਾਇਰ ਬ੍ਰਿਗੇਡ, ਐਂਬੂਲੈਂਸ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬੱਲ (ਸੀਆਰਪੀਐੱਫ) ਦੇ ਐਮਰਜੈਂਸੀ ਦਲਾਂ ਨੂੰ ਤਾਇਨਾਤ ਰੱਖਿਆ ਗਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਵਿਮਾਨ ਦੇਰ ਰਾਤ 1.27 ਵਜੇ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ ਅਤੇ ਸਾਰੇ ਯਾਤਰੀਆਂ ਤੇ ਚਾਲਕ ਦਲ ਨੂੰ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਦੇਰ ਰਾਤ 2 ਵਜੇ ਪੂਰਨ ਐਮਰਜੈਂਸੀ ਸਥਿਤੀ ਨੂੰ ਹਟਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਸਵੇਰੇ 7.10 ਮਿੰਟ 'ਤੇ ਇਕ ਹੋਰ ਵਿਮਾਨ ਰਾਹੀਂ ਬੈਂਕਾਕ ਲਈ ਰਵਾਨਾ ਹੋਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News