ਗਾਂਜਾ ਫੂਕਦੇ Elon Musk ਨੇ ਸ਼ੇਅਰ ਕੀਤੀ ਫੋਟੋ, ਕੈਪਸ਼ਨ ’ਚ ਲਿਖੀ ਇਹ ਗੱਲ

Friday, Apr 08, 2022 - 05:01 PM (IST)

ਗਾਂਜਾ ਫੂਕਦੇ Elon Musk ਨੇ ਸ਼ੇਅਰ ਕੀਤੀ ਫੋਟੋ, ਕੈਪਸ਼ਨ ’ਚ ਲਿਖੀ ਇਹ ਗੱਲ

ਨੈਸ਼ਨਲ ਡੈਸਕ– ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਅਤੇ ਸਪੇਸ ਐਕਸ ਦੇ ਫਾਊਂਡਰ ਏਲਨ ਮਸਕ ਨੇ ਹਾਲ ਹੀ ’ਚ ਟਵਿਟਰ ’ਚ ਹਿੱਸੇਦਾਰੀ ਲਈ ਸੀ। ਏਲਨ ਮਸਕ ਨੇ ਟਵਿਟਰ ਬੋਰਡ ਦੀ ਮੀਟਿੰਗ ਤੋਂ ਪਹਿਲਾਂ ਟਵਿਟਰ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ’ਚ ਉਹ ਗਾਂਜਾ ਫੂਕਦੇ ਹੋਏ ਨਜ਼ਰ ਆ ਰਹੇ ਹਨ। ਫੋਟੋ ਦੇ ਨਾਲ ਉਨ੍ਹਾਂ ਕੈਪਸ਼ਨ ’ਚ ਲਿਖਿਆ, ‘Twitter's next board meeting is gonna be lit. ਦੱਸ ਦੇਈਏ ਕਿ ਪਿਛਲੇ ਹਫਤੇ ਏਲਨ ਮਸਕ ਨੇ ਟਵਿਟਰ ’ਚ 9.2 ਫੀਸਦੀ ਦਾ ਸਟੇਕ ਲਿਆ ਹੈ। 

PunjabKesari

ਏਲਨ ਮਸਕ ਦੀ ਐਂਟਰੀ ਤੋਂ ਬਾਅਦ ਟਵਿਟਰ ਦੇ ਸਟਾਕ ’ਚ 29 ਫੀਸਦੀ ਦਾ ਉਛਾਲ ਵੇਖਣ ਨੂੰ ਮਿਲਿਆ ਸੀ। ਏਲਨ ਮਸਕ ਨੇ ਜੋ ਫੋਟੋ ਸ਼ੇੱਰ ਕੀਤੀ ਹੈ ਉਸ ’ਤੇ ਵਿਵਾਦ ਖੜ੍ਹਾ ਹੋ ਚੁੱਕਾ ਹੈ। ਇਹ ਫੋਟੋ Joe Rogan ਨੂੰ ਦਿੱਤੀ ਇਕ ਇੰਟਰਵਿਊ ਦੀ ਹੈ। ਇੰਟਰਵਿਊ ਦੌਰਾਨ ਮਸਕ ਸਿਗਾਰ ਪੀਂਦੇ ਨਜ਼ਰ ਆ ਰਹੇ ਹਨ। 


author

Rakesh

Content Editor

Related News