Elon Musk ਨੇ ਭਾਰਤ 'ਚ Tesla ਦੀ ਐਂਟਰੀ ਦੀ ਕੀਤੀ ਪੁਸ਼ਟੀ, ਕਿਹਾ-ਭਾਰਤ 'ਚ ਹੋਣੀਆਂ ਚਾਹੀਦੀਆਂ ਇਲੈਕਟ੍ਰਿਕ ਕਾਰਾਂ

Wednesday, Apr 10, 2024 - 04:17 PM (IST)

Elon Musk ਨੇ ਭਾਰਤ 'ਚ Tesla ਦੀ ਐਂਟਰੀ ਦੀ ਕੀਤੀ ਪੁਸ਼ਟੀ, ਕਿਹਾ-ਭਾਰਤ 'ਚ ਹੋਣੀਆਂ ਚਾਹੀਦੀਆਂ ਇਲੈਕਟ੍ਰਿਕ ਕਾਰਾਂ

ਬਿਜ਼ਨੈੱਸ ਡੈਸਕ : ਟੈਸਲਾ ਦੇ ਸੀਈਓ ਐਲੋਨ ਮਸਕ ਨੇ ਕਿਹਾ ਕਿ ਆਬਾਦੀ ਦੇ ਲਿਹਾਜ਼ ਨਾਲ ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਹੋਣੀਆਂ ਚਾਹੀਦੀਆਂ ਹਨ, ਜਿਵੇਂ ਕਿ ਹਰ ਦੂਜੇ ਦੇਸ਼ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਟੈਸਲਾ ਦੇ ਇਲੈਕਟ੍ਰਿਕ ਵਾਹਨਾਂ ਨੂੰ ਉਪਲਬਧ ਕਰਵਾਉਣਾ ਉਨ੍ਹਾਂ ਦੀ ਕੰਪਨੀ ਲਈ ਇੱਕ ਕੁਦਰਤੀ ਤਰੱਕੀ ਹੋਵੇਗੀ। ਮਸਕ ਨੇ ਕਿਹਾ ਕਿ ਭਵਿੱਖ 'ਚ ਸਾਰੇ ਵਾਹਨ ਇਲੈਕਟ੍ਰਿਕ ਬਣ ਜਾਣਗੇ ਅਤੇ ਇਹ ਸਿਰਫ਼ ਸਮੇਂ ਦੀ ਗੱਲ ਹੈ।

ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ

ਭਾਰਤ ਆਵੇਗੀ ਟੈਸਲਾ ਦੀ ਟੀਮ
ਟੈਸਲਾ ਭਾਰਤ ਵਿੱਚ ਆਪਣਾ ਪਲਾਂਟ ਸਥਾਪਿਤ ਕਰਨ ਲਈ ਇਸ ਮਹੀਨੇ ਦੇ ਅੰਤ ਤੱਕ ਆਪਣੀ ਇਕ ਟੀਮ ਇਥੇ ਭੇਜੇਗੀ। ਸੂਤਰਾਂ ਮੁਤਾਬਕ ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਸਰਕਾਰਾਂ ਨੇ ਇਲੈਕਟ੍ਰਿਕ ਵਾਹਨ (EV) ਨਿਰਮਾਣ ਪਲਾਂਟ ਦੀ ਸਥਾਪਨਾ ਲਈ ਟੈਸਲਾ ਨੂੰ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ। ਟੈਸਲਾ ਭਾਰਤ ਵਿੱਚ ਆਪਣੇ ਪਲਾਂਟ ਲਈ ਢੁਕਵੀਂ ਥਾਂ ਲੱਭਣ ਲਈ ਇਸ ਮਹੀਨੇ ਦੇ ਅੰਤ ਵਿੱਚ ਇੱਕ ਟੀਮ ਭਾਰਤ ਭੇਜੇਗੀ। ਕੰਪਨੀ ਨੇ ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਹੈ, ਜਦੋਂ ਇਲੈਕਟ੍ਰਿਕ ਵਾਹਨਾਂ ਦੀ ਮੰਗ ਘੱਟ ਹੋ ਰਹੀ ਹੈ ਅਤੇ ਅਮਰੀਕਾ ਅਤੇ ਚੀਨ ਵਰਗੇ ਵੱਡੇ ਬਾਜ਼ਾਰਾਂ ਵਿੱਚ ਕੰਪਨੀ ਨੂੰ ਤਿੱਖੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗ ਦੀ ਕਮੀ ਕਾਰਨ ਪਹਿਲੀ ਤਿਮਾਹੀ 'ਚ ਕੰਪਨੀ ਦੀ ਵਿਕਰੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਪਲਾਂਟ 'ਤੇ ਦੋ ਤੋਂ ਤਿੰਨ ਅਰਬ ਡਾਲਰ ਦਾ ਨਿਵੇਸ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਨਵੀਂ ਈਵੀ ਪਾਲਿਸੀ ਦਾ ਫ਼ਾਇਦਾ 
ਨਵੀਂ ਨੀਤੀ ਦੇ ਤਹਿਤ ਕੰਪਨੀ ਘੱਟ ਆਯਾਤ ਡਿਊਟੀ 'ਤੇ ਅੱਠ ਹਜ਼ਾਰ ਕਾਰਾਂ ਦੀ ਦਰਾਮਦ ਕਰ ਸਕੇਗੀ। ਪਿਛਲੇ ਮਹੀਨੇ ਭਾਰਤ ਨੇ ਉਨ੍ਹਾਂ ਕੰਪਨੀਆਂ ਲਈ ਇਲੈਕਟ੍ਰਿਕ ਵਾਹਨਾਂ 'ਤੇ ਦਰਾਮਦ ਡਿਊਟੀ ਘਟਾ ਦਿੱਤੀ ਸੀ, ਜੋ ਦੇਸ਼ 'ਚ ਘੱਟੋ-ਘੱਟ 50 ਕਰੋੜ ਡਾਲਰ ਦਾ ਨਿਵੇਸ਼ ਕਰਦੀਆਂ ਹਨ ਅਤੇ ਤਿੰਨ ਸਾਲਾਂ ਦੇ ਅੰਦਰ ਘਰੇਲੂ ਨਿਰਮਾਣ ਲਈ ਵਚਨਬੱਧ ਹੁੰਦੀਆਂ ਹਨ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News