ਨਾਬਾਲਿਗ ਨਿਕਲਿਆ 8 ਮਹੀਨਿਆਂ ਦੇ ਬੱਚੇ ਦਾ ਕਾਤਲ, ਇਸ ਕਾਰਨ ਕੀਤਾ ਸੀ ਕਤਲ

05/06/2022 1:21:30 PM

ਨਵੀਂ ਦਿੱਲੀ– ਪੂਰਬੀ ਜ਼ਿਲੇ ਦੇ ਥਾਣਾ ਨਿਊ ਅਸ਼ੋਕ ਨਗਰ ਇਲਾਕੇ ’ਚ 8 ਮਹੀਨਿਆਂ ਦੇ ਬੱਚੇ ਦਾ ਪਾਣੀ ਦੀ ਟੈਂਕੀ ’ਚ ਡੋਬ ਕੇ ਕਤਲ ਕਰਨ ਦੇ ਮਾਮਲੇ ’ਚ ਪੁਲਸ ਨੇ 13 ਸਾਲ ਦੇ ਨਾਬਾਲਿਗ ਲੜਕੇ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਵੱਲੋਂ ਕੀਤੀ ਪੁੱਛਗਿਛ ’ਚ ਨਾਬਾਲਿਗ ਨੇ ਖੁਲਾਸਾ ਕੀਤਾ ਕਿ ਬੱਚੇ ਦੀ ਮਾਂ ਉਸ ਦੇ ਮਾਤਾ-ਪਿਤਾ ਨੂੰ ਉਸ ਦੀ ਸ਼ਿਕਾਇਤ ਕਰਦੀ ਸੀ। ਇਸ ਕਾਰਨ ਮਾਤਾ-ਪਿਤਾ ਉਸ ਨੂੰ ਡਾਂਟਦੇ ਸਨ ਅਤੇ ਮਾਰ-ਕੁਟਾਈ ਵੀ ਕਰ ਦਿੰਦੇ ਸਨ। ਬਦਲਾ ਲੈਣ ਲਈ ਉਹ ਬੱਚੇ ਨੂੰ ਪਾਣੀ ਦੀ ਟੈਂਕੀ ’ਚ ਸੁੱਟ ਕੇ ਫਰਾਰ ਹੋ ਗਿਆ। 

ਇਹ ਵੀ ਪੜ੍ਹੋ– ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ 'ਚ 3500 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਡੀ.ਸੀ.ਪੀ. ਈਸਟ ਪ੍ਰਿਯੰਕਾ ਕਸ਼ਿਯਪ ਮੁਤਾਬਕ, ਬੀਤੀ 3 ਮਈ ਨੂੰ ਜਦੋਂ 8 ਮਹੀਨਿਆਂ ਦੇ ਬੱਚੇ ਦੇ ਕਤਲ ਬਾਰੇ ਪਤਾ ਲੱਗਾ ਸੀ ਤਾਂ ਮਾਮਲਾ ਸ਼ੱਕੀ ਸੀ। ਇਸ ਮਾਮਲੇ ’ਚ ਆਈ.ਪੀ.ਸੀ. ਦੀ ਧਾਰਾ 302/201 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਦੋਸ਼ੀ ਜਿਸਦੀ ਉਮਰ ਕਰੀਬ 13 ਸਾਲ ਦੇ ਇਕ ਨਾਬਾਲਗ ਬੱਚੇ ਦੀ ਪਛਾਣ ਕੀਤੀ ਗਈ। ਮਾਮਲਾ ਸ਼ੱਕੀ ਹੋਣ ’ਤੇ ਨਾਬਾਲਗ ਦੋਸ਼ੀ ਦੀ ਜਾਂਚ ਕੀਤੀ ਗਈ। 

ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ

ਪੁੱਛਗਿਛ ਦੌਰਾਨ ਦੋਸ਼ੀ ਨਾਬਾਲਗ ਨੇ ਬਿਆਨ ਦਿੱਤਾ, ਜਿਸ ਵਿਚ ਉਸਨੇ ਕਬੂਲ ਕੀਤਾ ਕਿ ਮ੍ਰਿਤਕ ਬੱਚੇ ਦੀ ਮਾਂ ਤੋਂ ਉਹ ਨਾਰਾਜ਼ ਸੀ ਕਿਉਂਕਿ  ਉਸ ਦੇ ਮਾਤਾ-ਪਿਤਾ ਨੂੰ ਉਸ ਦੀ ਸ਼ਿਕਾਇਤ ਕਰਦੀ ਸੀ। ਇਸ ਕਾਰਨ ਮਾਤਾ-ਪਿਤਾ ਉਸ ਨੂੰ ਡਾਂਟਦੇ ਸਨ ਅਤੇ ਮਾਰ-ਕੁਟਾਈ ਵੀ ਕਰ ਦਿੰਦੇ ਸਨ। ਇਸ ਗੱਲ ਦਾ ਬਦਲਾ ਲੈਣ ਲਈ ਹੀ ਉਸਦੇ ਬੱਚੇ ਨੂੰ ਪਾਣੀ ਦੀ ਟੈਂਕੀ ’ਚ ਸੁੱਟ ਕੇ ਮਾਰ ਦਿੱਤਾ। 

ਇਹ ਵੀ ਪੜ੍ਹੋ– ਫੇਸਬੁੱਕ ਦੀ ਇਹ ਸਰਵਿਸ ਹੋ ਰਹੀ ਹੈ ਬੰਦ, ਇਕ ਸਾਲ ਪਹਿਲਾਂ ਹੋਈ ਸੀ ਲਾਂਚ


Rakesh

Content Editor

Related News