ਘਰ ''ਚ ਆ ਵੜਿਆ ਹਾਥੀ ! ਸੁੱਤੇ ਪਏ ਪਰਿਵਾਰ ''ਤੇ ਕਰ''ਤਾ ਹਮਲਾ, ਪਿਓ ਤੇ 2 ਪੁੱਤਾਂ ਨੂੰ ਦਿੱਤੀ ਦਰਦਨਾਕ ਮੌਤ
Tuesday, Jan 06, 2026 - 10:22 AM (IST)
ਚਾਈਬਾਸਾ- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ 'ਚ ਇਕ ਜੰਗਲੀ ਹਾਥੀ ਨੇ ਇਕ ਵਿਅਕਤੀ ਅਤੇ ਉਸ ਦੇ 2 ਬੱਚਿਆਂ ਨੂੰ ਕੁਚਲ ਕੇ ਮਾਰ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਗੋਇਲਕੇਰਾ ਬਲਾਕ 'ਚ ਹੋਈ, ਜਿੱਥੇ ਜੰਗਲ ਦੇ ਅੰਦਰ ਇਕ ਝੌਂਪੜੀ 'ਚ ਇਕ ਪਰਿਵਾਰ ਰਹਿ ਰਿਹਾ ਸੀ। ਜੰਗਲਾਤ ਰੇਂਜ ਅਧਿਕਾਰੀ ਨੰਦਰਾਮ ਨੇ ਦੱਸਿਆ ਕਿ ਦੇਰ ਰਾਤ ਹਾਥੀ ਨੇ ਝੌਂਪੜੀ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਵਿਅਕਤੀ ਅਤੇ ਉਸ ਦੇ 2 ਬੱਚਿਆਂ ਮੌਕੇ 'ਤੇ ਹੀ ਮੌਤ ਹੋ ਗਈ। ਹਮਲੇ 'ਚ ਉਸ ਦੀ ਇਕ ਹੋਰ ਧੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।
ਉਨ੍ਹਾਂ ਦੱਸਿਆ ਕਿ ਜ਼ਖ਼ਮੀ ਬੱਚੀ ਨੂੰ ਪਹਿਲੇ ਗੋਇਲਕੇਰਾ 'ਚ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ 'ਚ ਬਿਹਤਰ ਇਲਾਜ ਲਈ ਰਾਊਰਕੇਲਾ ਦੇ ਇਕ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਕੁੰਦਰਾ ਬਹਾਂਡਾ, ਕੋਦਾਮਾ ਬਹਾਂਡਾ ਅਤੇ ਸਾਮੂ ਬਹਾਂਡਾ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਦੀ ਮਾਂ ਸੁਰੱਖਿਅਤ ਬਚ ਗਈ। ਪਿਛਲੇ 2 ਹਫ਼ਤਿਆਂ 'ਚ ਜੰਗਲੀ ਹਾਥੀਆਂ ਦੇ ਹਮਲੇ 'ਚ 7 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
