ਹੈਰਾਨੀਜਨਕ! ਸ਼ਹੀਦ ਖੁਦੀਰਾਮ ਬੋਸ ਨੂੰ ਨੋਟਿਸ- 1.36 ਲੱਖ ਦਾ ਬਕਾਇਆ ਜਮ੍ਹਾ ਕਰੋ ਨਹੀਂ ਤਾਂ ਐਕਸ਼ਨ ਲਵਾਂਗੇ!
Sunday, Feb 26, 2023 - 10:55 AM (IST)

ਮੁਜ਼ੱਫ਼ਰਪੁਰ- ਸਿਸਟਮ ਦੀ ਗੜਬੜੀ ਕਾਰਨ ਰੱਬ ਨੂੰ ਵੀ ਨੋਟਿਸ ਦਿੱਤੇ ਜਾਣ ਤੱਕ ਦੀਆਂ ਖਬਰਾਂ ਆ ਚੁੱਕੀਆਂ ਹਨ ਤਾਂ ਫਾਂਸੀ ’ਤੇ ਚੜ੍ਹ ਚੁੱਕੇ ਸਾਡੇ ਕਿਸੇ ਵੀਰ ਆਜ਼ਾਦੀ ਘੁਲਾਟੀਏ ਦੇ ਨਾਂ ਵੀ ਕੋਈ ਵਿਭਾਗ ਨੋਟਿਸ ਜਾਰੀ ਕਰ ਦੇਵੇ ਤਾਂ ਹੈਰਾਨੀ ਤਾਂ ਕਿ ਦੁੱਖ ਵੀ ਹੋਵੇਗਾ। ਅਜਿਹਾ ਹੀ ਇਕ ਮਾਮਲਾ ਮੁਜ਼ੱਫ਼ਰਨਗਰ ਵਿਚ ਸਾਹਮਣੇ ਆਇਆ ਹੈ। ਇਥੋਂ ਦੇ ਬਿਜਲੀ ਵਿਭਾਗ ਨੇ ਸ਼ਹੀਦ ਖੁਦੀਰਾਮ ਬੋਸ ਨੂੰ ਨੋਟਿਸ ਭੇਜ ਕੇ ਬਕਾਇਆ ਬਿਜਲੀ ਬਿੱਲ ਭਰਨ ਦਾ ਹੁਕਮ ਦਿੱਤਾ ਹੈ। ਅਜਿਹਾ ਨਾ ਕਰਨ ’ਤੇ ਕਨੈਕਸ਼ਨ ਵੀ ਕੱਟ ਦਿੱਤੇ ਜਾਣ ਦੀ ਗੱਲ ਕਹੀ ਹੈ।
ਦਰਅਸਲ, ਮੁਜ਼ੱਫ਼ਰਨਗਰ ਦੇ ਕੰਪਨੀ ਬਾਗ ਵਿਚ ਅਮਰ ਸ਼ਹੀਦ ਖੁਦੀਰਾਮ ਬੋਸ ਅਤੇ ਪ੍ਰਫੁੱਲ ਚੰਦਰ ਚਾਕੀ ਦਾ ਯਾਦਗਾਰ ਸਥਾਨ ਹੈ। ਇਥੇ ਉਨ੍ਹਾਂ ਨੂੰ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਸੀ। ਬਿਜਲੀ ਵਿਭਾਗ ਦੇ ਸਹਾਇਕ ਇੰਜੀਨੀਅਰ ਨੇ ਦਸਤਾਵੇਜ ਦੇ ਆਧਾਰ ’ਤੇ ਸ਼ਹੀਦ ਦੀ ਯਾਦਕਾਰ ਦੇ ਨਾਂ 1 ਲੱਖ, 36 ਹਜ਼ਾਰ 943 ਰੁਪਏ ਬਿੱਲ ਬਕਾਇਆ ਰਹਿਣ ਦਾ ਜ਼ਿਕਰ ਕਰਦੇ ਹੋਏ ਭੁਗਤਾਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰਕਮ ਜਮ੍ਹਾ ਨਹੀਂ ਕਰਵਾਈ ਗਈ ਤਾਂ ਐਕਸ਼ਨ ਲਿਆ ਜਾਏਗਾ।
ਇਸ ਪੂਰੇ ਮਾਮਲੇ ਵਿਚ ਸਬ-ਡਿਵੀਜਨ ਅਧਿਕਾਰੀ (ਪੂਰਬੀ) ਗਿਆਨ ਪ੍ਰਕਾਸ਼ ਨੇ ਕਿਹਾ ਕਿ ਜੇਕਰ ਖੁਦੀ ਰਾਮ ਬੋਸ ਦਾ ਸਨਮਾਨ ਪੂਰਾ ਦੇਸ਼ ਕਰਦਾ ਹੈ। ਕਿਸੇ ਤਕਨੀਕੀ ਗੜਬੜੀ ਕਾਰਨ ਅਜਿਹਾ ਹੋਇਆ ਹੈ। ਗੜਬੜੀ ਨੂੰ ਜਲਦੀ ਸੁਧਾਰ ਲਿਆ ਜਾਏਗਾ।