ਲਾਦੇਨ ਦੀ ਫ਼ੋਟੋ ਲਗਾਉਣ ਵਾਲੇ ਬਿਜਲੀ ਵਿਭਾਗ ਦੇ SDO 'ਤੇ ਡਿੱਗੀ ਗਾਜ, ਹੋਈ ਵੱਡੀ ਕਾਰਵਾਈ

Tuesday, Mar 21, 2023 - 03:51 PM (IST)

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਿਜਲੀ ਵਿਭਾਗ 'ਚ ਤਾਇਨਾਤ ਇਕ ਉਪ ਮੰਡਲ ਅਧਿਕਾਰੀ (ਐੱਸ.ਡੀ.ਓ.) ਨੂੰ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਤਸਵੀਰ ਲਗਾ ਕੇ ਉਸ ਨੂੰ ਆਪਣਾ ਆਦਰਸ਼ ਬਣਾਉਣ ਦੇ ਦੋਸ਼ 'ਚ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਦੱਖਣਾਂਚਲ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਡਾਇਰੈਕਟਰ (ਐੱਮ.ਡੀ.) ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਅਮਿਤ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਫ਼ਾਰਿਸ਼ 'ਤੇ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (ਯੂ.ਪੀ.ਪੀ.ਸੀ.ਐੱਲ.) ਦੇ ਚੇਅਰਮੈਨ ਐੱਮ. ਦੇਵਰਾਜ ਨੇ ਵਿਭਗੀ ਐੱਸ.ਡੀ.ਓ. ਰਵਿੰਦਰ ਪ੍ਰਕਾਸ਼ ਗੌਤਮ ਦੀ ਸੇਵਾ ਖ਼ਤਮ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਜਾਂਚ 'ਚ ਪਾਇਆ ਗਿਆ ਕਿ ਐੱਸ.ਡੀ.ਓ. ਅੱਤਵਾਦੀ ਓਸਾਮਾ ਬਿਲ ਲਾਦੇਨ ਦੀ ਤਸਵੀਰ ਲਗਾ ਕੇ ਉਸ ਨੂੰ ਆਪਣਾ ਆਦਰਸ਼ ਦੱਸਦਾ ਸੀ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਸਾਲ 2022 ਦੇ ਜੂਨ ਮਹੀਨੇ 'ਚ ਫਰੂਖਾਬਾਦ ਜ਼ਿਲ੍ਹੇ ਦੇ ਕਾਇਮਗੰਜ ਉਪ ਮੰਡਲ-2 'ਚ ਤਾਇਨਾਤ ਐੱਸ.ਡੀ.ਓ. ਰਵਿੰਦਰ ਪ੍ਰਕਾਸ਼ ਗੌਤਮ ਨੇ ਆਪਣੇ ਦਫ਼ਤਰ 'ਚ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਤਸਵੀਰ ਲਗਾਈ ਸੀ। ਇਹ ਖ਼ਬਰ ਚਰਚਾ 'ਚ ਆਉਣ ਤੋਂ ਬਾਅਦ ਐੱਸ.ਡੀ.ਓ. ਨੂੰ ਮੁਅੱਤਲ ਕਰਦੇ ਹੋਏ ਮਾਮਲੇ ਦੀ ਜਾਂਚ ਦੱਖਣਾਂਚਲ ਬਿਜਲੀ ਵਿਭਾਗ ਨਿਗਮ ਨੇ ਸ਼ੁਰੂ ਕੀਤੀ ਸੀ। ਨਿਗਮ ਦੇ ਐੱਮ.ਡੀ. ਅਮਿਤ ਕਿਸ਼ੋਰ ਨੇ ਜਾਂਚ 'ਚ ਦੋਸ਼ ਸਹੀ ਪਾਏ ਜਾਣ 'ਤੇ ਐੱਸ.ਡੀ.ਓ. ਗੌਤਮ ਦੀ ਸੇਵਾ ਖ਼ਤਮ ਕਰਨ ਦੀ ਸਿਫ਼ਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਰਵਿੰਦਰ ਪ੍ਰਕਾਸ਼ ਗੌਤਮ ਦੀ ਸੇਵਾ ਖ਼ਤਮ ਕਰਨ ਦੀ ਯੂ.ਪੀ.ਪੀ.ਸੀ.ਐੱਲ. ਦੇ ਚੇਅਰਮੈਨ ਨੂੰ ਕੀਤੀ, ਜਿਸ ਤੋਂ ਬਾਅਦ ਸੋਮਵਾਰ ਨੂੰ ਰਵਿੰਦਰ ਪ੍ਰਕਾਸ਼ ਗੌਤਮ ਨੂੰ ਬਰਖ਼ਾਸਤ ਕਰ ਦਿੱਤਾ ਗਿਆ।


DIsha

Content Editor

Related News