30 ਕਰੋੜ ਰੁਪਏ ! ਬਿਜਲੀ ਦਾ ਬਿੱਲ ਦੇਖ ਪੈਰਾਂ ਹੇਠੋਂ ਨਿਕਲੀ ਜ਼ਮੀਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

Thursday, Jun 19, 2025 - 11:00 AM (IST)

30 ਕਰੋੜ ਰੁਪਏ ! ਬਿਜਲੀ ਦਾ ਬਿੱਲ ਦੇਖ ਪੈਰਾਂ ਹੇਠੋਂ ਨਿਕਲੀ ਜ਼ਮੀਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਨੈਸ਼ਨਲ ਡੈਸਕ- ਹਰਿਆਣਾ ਦੇ ਜੀਂਦ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (ਡੀਐੱਚਬੀਵੀਐੱਨ) ਨੇ ਇਕ ਉਪਭੋਗਤਾ ਨੂੰ 30 ਕਰੋੜ 1 ਲੱਖ 85 ਹਜ਼ਾਰ 505 ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ। ਇਸ ਨਾਲ ਉਪਭੋਗਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਪਭੋਗਤਾ ਨੇ ਨਿਗਮ 'ਤੇ ਲਾਪਰਵਾਹੀ ਅਤੇ ਜਾਣਬੁੱਝ ਕੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਜੀਂਦ ਦੇ ਨਿਰਜਨ  ਪਿੰਡ ਵਾਸੀ ਵਿਜੇਪਾਲ ਮਘਾਨ ਨੇ ਦੱਸਿਆ ਕਿ ਸਫੀਦੋਂ ਰੋਡ 'ਤੇ ਉਸ ਦਾ ਪੇਪਰ ਬੋਰਡ ਮਿੱਲ ਹੈ। ਮਿਲ ਦਾ ਮਹੀਨੇ ਦਾ ਔਸਤ ਬਿੱਲ ਡੇਢ ਤੋਂ 2 ਲੱਖ ਰੁਪਏ ਦੇ ਕਰੀਬ ਆਉਂਦਾ ਹੈ। ਇਸ ਵਾਰ ਜਦੋਂ ਬਿੱਲ ਜਨਰੇਟ ਹੋ ਕੇ ਆਇਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਬਿਜਲੀ ਬਿੱਲ 30 ਕਰੋੜ ਤੋਂ ਵੱਧ ਸੀ। ਵਿਜੇਪਾਲ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਬਿੱਲ ਹਿਸਾਰ ਤੋਂ ਜਨਰੇਟ ਹੁੰਦਾ ਹੈ ਅਤੇ ਇਸ 'ਚ ਉਹ ਕੁਝ ਨਹੀਂ ਕਰ ਸਕਦੇ। ਵਿਜੇਪਾਲ ਮਘਾਨ ਨੇ ਕਿਹਾ ਕਿ ਉਸ ਦੀ ਤਰ੍ਹਾਂ ਕੁਝ ਹੋਰ ਲੋਕ ਵੀ ਅਜਿਹੇ ਬਿੱਲਾਂ ਤੋਂ ਪਰੇਸ਼ਾਨ ਹਨ। 

ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ

ਪਰੇਸ਼ਾਨ ਕਰਨ ਲਈ ਭੇਜਿਆ ਗਿਆ 30 ਕਰੋੜ ਤੋਂ ਵੱਧ ਦਾ ਬਿਜਲੀ ਬਿੱਲ

ਵਿਜੇਪਾਲ ਨੇ ਕਿਹਾ ਕਿ ਸਾਰੇ ਮਿਲ ਕੇ ਇਕ ਯੂਨੀਅਨ ਬਣਾਵਾਂਗੇ ਅਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਖ਼ਿਲਾਫ਼ ਆਵਾਜ਼ ਚੁੱਕਾਂਗੇ। ਜੈਪਾਲ ਨੇ ਦੱਸਿਆ ਕਿ ਉਸ ਦੇ ਪੁੱਤ ਐਡਵੋਕੇਟ ਸ਼ਿਵਮ ਮਘਾਨ ਨੇ 21 ਮਈ ਨੂੰ ਇਕ ਆਰਟੀਆਈ ਲਗਾਈ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਬਿਜਲੀ ਕਨੈਕਸ਼ਨ ਨੂੰ ਲੈ ਕੇ ਸਵਾਲ ਕੀਤੇ ਸਨ ਕਿ ਉਹ ਇਹ ਕਨੈਕਸ਼ਨ ਕਦੋਂ ਇੰਸਟਾਲ ਹੋਇਆ ਸੀ ਅਤੇ ਇਸ ਦੀ ਕਿੰਨੀ ਸਕਿਓਰਿਟੀ ਜਮ੍ਹਾ ਕੀਤੀ ਗਈ ਸੀ। ਉਸ 'ਤੇ ਵਿਆਜ ਦਾ ਕੀ ਨਿਯਮ ਹੈ ਅਤੇ ਨਿਗਮ ਨੇ ਕਦੋਂ-ਕਦੋਂ ਵਿਆਜ ਦਿੱਤਾ ਹੈ। ਮਿਲ ਪ੍ਰਬੰਧਨ ਨੂੰ ਲੱਗਦਾ ਹੈ ਕਿ ਇਸ ਆਈਟੀਆਈ ਦਾ ਜਵਾਬ ਦੇਣ ਦੇ ਬਜਾਏ ਨਿਗਮ ਨੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ 30 ਕਰੋੜ ਤੋਂ ਵੱਧ ਦਾ ਬਿਜਲੀ ਬਿੱਲ ਭੇਜ ਦਿੱਤਾ ਹੈ। ਉੱਥੇ ਹੀ ਇਸ ਮਾਮਲੇ 'ਚ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਐੱਸਈ ਮਦਨਲਾਲ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਨਹੀਂ ਹੈ ਪਰ ਹੁਣ ਉਹ ਇਸ ਦਾ ਪਤਾ ਕਰਵਾਉਣਗੇ ਅਤੇ ਦੇਖਣਗੇ ਅਜਿਹਾ ਕਿਉਂ ਹੋਇਆ ਹੈ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News