ਲੋਕ ਸਭਾ ਚੋਣਾਂ ਦਾ 6ਵਾਂ ਗੇੜ, ਮੈਦਾਨ 'ਚ ਹਨ ਇਹ ਦਿੱਗਜ

Sunday, May 12, 2019 - 07:56 AM (IST)

ਲੋਕ ਸਭਾ ਚੋਣਾਂ ਦਾ 6ਵਾਂ ਗੇੜ, ਮੈਦਾਨ 'ਚ ਹਨ ਇਹ ਦਿੱਗਜ

ਨਵੀਂ ਦਿੱਲੀ— ਲੋਕ ਸਭਾ 2019 ਦੇ ਛੇਵੇਂ ਗੇੜ ਲਈ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ  ਵੋਟਿੰਗ ਹੋ ਰਹੀ ਹੈ। 6ਵੇਂ ਗੇੜ 'ਚ ਦਿੱਲੀ ਦੀਆਂ 7, ਹਰਿਆਣਾ ਦੀਆਂ 10, ਯੂ. ਪੀ. ਦੀਆਂ 14, ਮੱਧ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ 8-8 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਗੇੜ ਦੇ ਕੁੱਲ 10.17 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

ਇਸ ਗੇੜ 'ਚ ਕਈ ਦਿੱਗਜ ਉਮੀਦਵਾਰਾਂ ਲਈ ਚੋਣ ਜਿੱਤਣਾ ਵੱਡੀ ਚੁਣੌਤੀ ਹੈ। ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਮੇਨਕਾ ਗਾਂਧੀ, ਕਾਂਗਰਸ ਨੇਤਾ ਦਿਗਵਿਜਯ ਸਿੰਘ, ਜੋਤੀਰਾਦਿਤਯ ਸਿੰਧਿਆ, ਰਾਧਾ ਮੋਹਨ, ਗੌਤਮ ਗੰਭੀਰ, ਹੰਸ ਰਾਜ ਹੰਸ ਵਰਗੇ ਦਿੱਗਜਾਂ ਦੀ ਕਿਸਮਤ ਦਾ ਈ. ਵੀ. ਐੱਮ. 'ਚ ਕੈਦ ਹੋ ਜਾਵੇਗੀ।

ਭਾਵੇਂ ਕਿ ਕਈ ਮਹੀਨਿਆਂ ਤਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਦਿੱਲੀ 'ਚ ਗਠਜੋੜ ਨੂੰ ਲੈ ਕੇ ਚਰਚਾ ਚੱਲਦੀ ਰਹੀ ਪਰ ਅਖੀਰ 'ਚ ਦੋਵੇਂ ਪਾਰਟੀਆਂ ਵੱਖਰੀਆਂ-ਵੱਖਰੀਆਂ ਉੱਤਰੀਆਂ ਹਨ ਅਤੇ ਰਾਜਧਾਨੀ ਦਾ ਮੁਕਾਬਲਾ ਹਰ ਸੀਟ 'ਤੇ ਇਕ ਤਰ੍ਹਾਂ ਨਾਲ ਤਿਕੌਣਾ ਹੋ ਗਿਆ ਹੈ।

ਉੱਥੇ ਹੀ ਭਾਜਪਾ ਨੂੰ ਸਭ ਤੋਂ ਵੱਡਾ ਫਾਇਦਾ ਪੀ. ਐੱਮ. ਮੋਦੀ ਦੀ ਇਕ ਵਾਰ ਫਿਰ ਵਾਪਸੀ ਦੀ ਅਪੀਲ ਦਾ ਮਿਲਦਾ ਦਿਖਾਈ ਦੇ ਰਿਹਾ ਹੈ। ਆਪ ਅਤੇ ਕਾਂਗਰਸ ਦੋਵੇਂ ਹੀ ਉਨ੍ਹਾਂ ਨੂੰ ਸਖਤ ਟੱਕਰ ਦੇਣ ਦੀ ਕੋਸ਼ਿਸ਼ 'ਚ ਹਨ ਪਰ ਬਾਲਾਕੋਟ ਏਅਰਸਟ੍ਰਾਈਕ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ਦੇ ਚੱਲਦੇ ਭਾਜਪਾ ਫਾਇਦੇ 'ਚ ਦਿਖਾਈ ਦੇ ਰਹੀ ਹੈ।


Related News