ਇਲੈਕਸ਼ਨ ਡਾਇਰੀ : ਕੰਧਾਰ ਹਾਈਜੈਕ; ਅੱਜ ਵੀ ਭਾਰੀ ਪੈ ਰਹੀ ਹੈ ਸਰਕਾਰ ਦੀ ਨਰਮੀ

04/28/2019 12:12:43 PM

ਜਲੰਧਰ/ਨਵੀਂ ਦਿੱਲੀ— ਦੇਸ਼ 'ਚ ਪੂਰੇ 5 ਸਾਲ ਤਕ ਪਹਿਲੀ ਗਠਜੋੜ ਸਰਕਾਰ ਸਫਲਤਾਪੂਰਵਕ ਚਲਾਉਣ ਵਾਲੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦਾ ਕਾਰਜਕਾਲ ਉਂਝ ਤਾਂ ਦੇਸ਼ 'ਚ ਰਾਜ ਮਾਰਗ ਦੇ ਵਿਕਾਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਪਰ ਆਪਣੇ ਕਾਰਜਕਾਲ ਦੌਰਾਨ ਵਾਜਪਾਈ ਤੋਂ ਇਕ ਅਜਿਹੀ ਭੁੱਲ ਹੋਈ ਜਿਸ ਦਾ ਖਮਿਆਜ਼ਾ ਦੇਸ਼ ਨੂੰ ਅੱਜ ਤਕ ਭੁਗਤਣਾ ਪੈ ਰਿਹਾ ਹੈ। ਇਹ ਭੁੱਲ ਸੀ ਕੰਧਾਰ ਹਾਈਜੈਕ ਮਾਮਲੇ 'ਚ ਅੱਤਵਾਦੀ ਅਜ਼ਹਰ ਮਸੂਦ ਨੂੰ ਰਿਹਾਅ ਕਰਨ ਦੀ। ਹਾਲਾਂਕਿ ਦਸੰਬਰ 1999 ਵਿਚ ਉਸ ਦੌਰਾਨ ਸਥਿਤੀਆਂ ਸਰਕਾਰ ਦੇ ਹੱਥ 'ਚ ਨਹੀਂ ਸਨ ਅਤੇ ਸਰਕਾਰ ਕੋਲ ਬਦਲ ਵੀ ਸੀਮਤ ਸਨ ਪਰ ਇਸ ਮਾਮਲੇ 'ਤੇ ਸਰਕਾਰ ਦੇ ਫੈਸਲੇ ਨੂੰ ਅੱਜ ਵੀ ਵਿਰੋਧੀ ਧਿਰ ਕਟਹਿਰੇ 'ਚ ਖੜ੍ਹਾ ਕਰਦੀ ਹੈ।

ਅਸਲ 'ਚ 24 ਦਸੰਬਰ 1999 ਨੂੰ ਏਅਰ ਇੰਡੀਆ ਦੇ ਕਾਠਮੰਡੂ ਤੋਂ ਦਿੱਲੀ ਆ ਰਹੇ ਆਈ. ਸੀ. 814 ਜਹਾਜ਼ ਨੂੰ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ। ਇਹ ਜਹਾਜ਼ ਬਾਅਦ 'ਚ ਅਫਗਾਨਿਸਤਾਨ ਦੀ ਰਾਜਧਾਨੀ ਕੰਧਾਰ ਲਿਜਾਇਆ ਗਿਆ। ਇਸ 'ਚ 176 ਯਾਤਰੀ ਅਤੇ 15 ਕਰੂ ਮੈਂਬਰ ਸਵਾਰ ਸਨ ਅਤੇ ਅੱਤਵਾਦੀ ਇਨ੍ਹਾਂ ਯਾਤਰੀਆਂ ਦੀ ਜਾਨ ਦੀ ਸੁਰੱਖਿਆ ਬਦਲੇ ਅੱਤਵਾਦੀਆਂ ਦੀ ਰਿਹਾਈ ਚਾਹੁੰਦੇ ਸਨ। ਉਸ ਸਮੇਂ ਕਾਂਗਰਸ ਨੇ ਸਰਕਾਰ 'ਤੇ ਭਾਰੀ ਦਬਾਅ ਬਣਾਇਆ ਅਤੇ ਜਨਤਾ ਦੇ ਦਬਾਅ ਕਾਰਨ ਉਸ ਵੇਲੇ ਦੇ ਵਿਦੇਸ਼ ਮੰਤਰੀ ਜਸਵੰਤ ਸਿੰਘ ਨੂੰ ਮਸੂਦ ਅਜ਼ਹਰ, ਉਮਰ ਸਈਦ ਸ਼ੇਖ ਅਤੇ ਮੁਸ਼ਤਾਕ ਅਹਿਮਦ ਨੂੰ ਕੰਧਾਰ ਲਿਜਾ ਕੇ ਅੱਤਵਾਦੀਆਂ ਦੇ ਹਵਾਲੇ ਕਰਨਾ ਪਿਆ। ਬਾਅਦ 'ਚ ਮਸੂਦ ਅਜ਼ਹਰ ਨੇ 2000 'ਚ ਜੈਸ਼-ਏ-ਮੁਹੰਮਦ ਦਾ ਗਠਨ ਕੀਤਾ ਅਤੇ ਇਸੇ ਅੱਤਵਾਦੀ ਸੰਗਠਨ ਨੇ 2001 'ਚ ਭਾਰਤੀ ਸੰਸਦ 'ਤੇ ਹਮਲੇ ਅਤੇ ਮੁੰਬਈ 'ਚ ਹਮਲੇ ਦੀ ਪਲਾਨਿੰਗ ਕੀਤੀ।

ਵਾਜਪਾਈ ਸਰਕਾਰ ਦੇ ਅੱਤਵਾਦੀਆਂ ਨੂੰ ਛੱਡਣ ਦੇ ਇਸ ਫੈਸਲੇ ਸਬੰਧੀ ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਅੱਤਵਾਦੀਆਂ ਪ੍ਰਤੀ ਇਸ ਫੈਸਲੇ ਨੂੰ ਸੁਰੱਖਿਆ ਜਾਣਕਾਰ ਅੱਜ ਵੀ ਵੱਡੀ ਭੁੱਲ ਮੰਨਦੇ ਹਨ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਇਕ ਹਫਤੇ ਤੱਕ ਅੱਤਵਾਦੀਆਂ ਨਾਲ ਗੱਲਬਾਤ ਕਰ ਕੇ ਭਾਰਤ ਦਾ ਪੱਖ ਕਮਜ਼ੋਰ ਕੀਤਾ ਕਿਉਂਕਿ ਜਹਾਜ਼ 'ਚ ਤੇਲ ਘੱਟ ਹੋਣ ਕਰ ਕੇ ਜਦੋਂ ਉਸ ਨੂੰ ਅੰਮ੍ਰਿਤਸਰ 'ਚ ਉਤਾਰਿਆ ਗਿਆ ਤਾਂ ਜਹਾਜ਼ ਨੂੰ ਕੰਧਾਰ ਲਿਜਾਣ ਤੋਂ ਰੋਕਿਆ ਜਾ ਸਕਦਾ ਸੀ ਪਰ ਸਰਕਾਰ ਨੇ ਨਰਮ ਰਵੱਈਆ ਅਪਣਾਇਆ ਅਤੇ ਜਹਾਜ਼ ਅੰਮ੍ਰਿਤਸਰ ਤੋਂ ਲਾਹੌਰ ਅਤੇ ਦੁਬਈ ਹੁੰਦੇ ਹੋਏ ਕੰਧਾਰ ਪਹੁੰਚ ਗਿਆ।


Tanu

Content Editor

Related News