ਚੋਣ ਕਮਿਸ਼ਨਰ ਸੰਧੂ ਨੇ ਦਿੱਲੀ ਵਿਧਾਨ ਸਭਾ ਲਈ ਕੀਤੀ ਵੋਟਿੰਗ
Wednesday, Feb 05, 2025 - 10:09 AM (IST)
ਨਵੀਂ ਦਿੱਲੀ- ਚੋਣ ਕਮਿਸ਼ਨਰ ਡਾ. ਐੱਸ. ਐੱਸ. ਸੰਧੂ (ਸੁਖਬੀਰ ਸਿੰਘ ਸੰਧੂ) ਨੇ ਬੁੱਧਵਾਰ ਨੂੰ ਦਿੱਲੀ ਵਿਧਾਨ ਸਭਾ ਲਈ ਵੋਟਿੰਗ ਕੀਤੀ। ਸ਼੍ਰੀ ਸੰਧੂ ਨੇ ਵੋਟਿੰਗ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਐਕਸ 'ਤੇ ਆਪਣੀ ਅਤੇ ਆਪਣੇ ਪਰਿਵਾਰ ਨਾਲ ਅਮਿਟ ਸਿਆਹੀ ਲੱਗੀਆਂ ਆਪਣੀਆਂ ਉਂਗਲੀਆਂ ਦਿਖਾਉਂਦੇ ਹੋਏ ਤਸਵੀਰ ਸਾਂਝੀ ਕੀਤੀ ਅਤੇ ਲੋਕਤੰਤਰ ਦੇ ਇਸ ਉਤਸਵ 'ਚ ਹਿੱਸੇਦਾਰੀ ਯਕੀਨੀ ਕੀਤੀ। ਚੋਣ ਕਮਿਸ਼ਨਰ ਨੇ ਲੋਕਾਂ ਨੂੰ ਵੋਟਿੰਗ ਕਰਨ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਅੱਜ ਵੋਟਿੰਗ ਜਾਰੀ ਹੈ। ਇਸ ਦੌਰਾਨ ਦਿੱਲੀ ਦੇ 1.56 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਕਰੀਬ 700 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8