ਚੋਣ ਕਮਿਸ਼ਨ ਨੇ ਸਿਆਸੀ ਦਲਾਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਲਗਭਗ 5 ਹਜ਼ਾਰ ਬੈਠਕਾਂ
Tuesday, Apr 01, 2025 - 05:32 PM (IST)

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਰਾਜਨੀਤਕ ਦਲਾਂ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਦੇਸ਼ ਭਰ 'ਚ ਵੱਖ-ਵੱਖ ਪੱਧਰਾਂ 'ਤੇ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਲਗਭਗ 5 ਹਜ਼ਾਰ ਬੈਠਕਾਂ ਕੀਤੀਆਂ ਹਨ। 25 ਦਿਨਾਂ ਦੀ ਮਿਆਦ 'ਚ ਕੁੱਲ 4,719 ਬੈਠਕਾਂ ਆਯੋਜਿਤ ਕੀਤੀਆਂ ਗਈਆਂ ਹਨ, ਜਿਸ 'ਚ ਰਾਜ ਮੁੱਖ ਚੋਣ ਅਧਿਕਾਰੀਆਂ (ਸੀਈਓ) ਨੇ 40, ਜ਼ਿਲ੍ਹਾ ਚੋਣ ਅਧਿਕਾਰੀਆਂ ਨੇ 800 ਅਤੇ ਚੋਣ ਰਜਿਸਟਰੇਸ਼ਨ ਅਧਿਕਾਰੀਆਂ ਨੇ ਕੁੱਲ 3,879 ਬੈਠਕਾਂ ਕੀਤੀਆਂ ਹਨ।
ਇਹ ਵੀ ਪੜ੍ਹੋ : ਸੌਰਭ ਕਤਲਕਾਂਡ ਦਾ ਅਸਲੀ ਸੱਚ ਆਇਆ ਸਾਹਮਣੇ, ਮੁਸਕਾਨ ਨੇ ਚਾਰਜਸ਼ੀਟ 'ਚ ਦੱਸੀ ਸੱਚਾਈ
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਦੱਸਿਆ ਕਿ ਕਮਿਸ਼ਨ ਦੇ ਅਧਿਕਾਰੀਆਂ ਨੇ ਦੇਸ਼ ਭਰ ਦੇ ਰਾਜਨੀਤਕ ਦਲਾਂ ਦੇ 28 ਹਜ਼ਾਰ ਤੋਂ ਵੱਧ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਹਾਲ ਹੀ 'ਚ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਆਯੋਜਿਤ ਕੀਤੇ ਗਏ ਸੰਮੇਲਨ 'ਚ ਇਹ ਬੈਠਕਾਂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਬੈਠਕਾਂ ਦੇ ਨਤੀਜੇ ਦਾ ਮੁਲਾਂਕਣ ਕਰਨ ਲਈ ਸਾਰੇ ਰਾਜਾਂ ਤੋਂ ਕਾਰਵਾਈ ਰਿਪੋਰਟ ਮੰਗੀ ਗਈ ਹੈ। ਜੇਕਰ ਕੋਈ ਮੁੱਦਾ ਮੌਜੂਦਾ ਕਾਨੂੰਨੀ ਢਾਂਚੇ ਦੇ ਅੰਦਰ ਨਹੀਂ ਸੁਲਝ ਪਾਉਂਦਾ ਹੈ ਤਾਂ ਚੋਣ ਕਮਿਸ਼ਨ ਉਸ ਮੁੱਦੇ ਨੂੰ ਦੇਖੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8