ਚੋਣ ਕਮਿਸ਼ਨ ਨੇ ਮਮਤਾ ਨੂੰ ਪ੍ਰਚਾਰ ਤੋਂ ਰੋਕਣ ਦਾ ਫ਼ੈਸਲਾ ਭਾਜਪਾ ਦੇ ਕਹਿਣ 'ਤੇ ਲਿਆ : ਸੰਜੇ ਰਾਊਤ

4/13/2021 12:21:15 PM

ਮੁੰਬਈ- ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 24 ਘੰਟਿਆਂ ਤੱਕ ਪ੍ਰਚਾਰ ਮੁਹਿੰਮ ਤੋਂ ਰੋਕਣ ਦਾ ਫ਼ੈਸਲਾ ਭਾਜਪਾ ਦੇ ਕਹਿਣ 'ਤੇ ਲਿਆ ਹੈ। ਰਾਊਤ ਨੇ ਟਵੀਟ ਕੀਤਾ ਕਿ ਇਹ ਦੇਸ਼ ਦੀਆਂ ਆਜ਼ਾਦ ਸੰਸਥਾਵਾਂ ਦੀ ਪ੍ਰਭੂਸੱਤਾ ਅਤੇ ਲੋਕਤੰਤਰ 'ਤੇ ਸਿੱਧਾ ਹਮਲਾ ਹੈ। ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਬੈਨਰਜੀ ਨਾਲ ਇਕਜੁਟਤਾ ਜਤਾਉਂਦੇ ਹੋਏ ਉਨ੍ਹਾਂ ਨੂੰ 'ਬੰਗਾਲ ਦੀ ਸ਼ੇਰਨੀ' ਕਰਾਰ ਦਿੱਤਾ। ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਦਾ ਮਮਤਾ ਬੈਨਰਜੀ ਨੂੰ ਇਕ ਹੋਰ ਨੋਟਿਸ, ਕੇਂਦਰੀ ਫ਼ੋਰਸਾਂ ਨੂੰ ਲੈ ਕੇ ਦਿੱਤਾ ਸੀ ਬਿਆਨ

PunjabKesari

ਸ਼ਿਵ ਸੈਨਾ ਇਨ੍ਹਾਂ ਚੋਣਾਂ 'ਚ ਨਹੀਂ ਲੜ ਰਹੀ ਹੈ ਪਰ ਉਸ ਨੇ ਬੈਨਰਜੀ ਨੂੰ ਆਪਣਾ ਸਮਰਥਨ ਦਿੱਤਾ ਹੈ। ਕਮਿਸ਼ਨ ਨੇ ਬੈਨਰਜੀ ਦੇ ਕੇਂਦਰੀ ਫ਼ੋਰਸਾਂ ਵਿਰੁੱਧ ਬਿਆਨਾਂ ਅਤੇ ਧਾਰਮਿਕ ਬਿਆਨ ਕਾਰਨ ਉਨ੍ਹਾਂ 'ਤੇ 24 ਘੰਟਿਆਂ ਤੱਕ ਚੋਣ ਪ੍ਰਚਾਰ ਕਰਨ 'ਤੇ ਰੋਕ ਲਗਾ ਦਿੱਤੀ ਹੈ। ਰਾਊਤ ਨੇ ਟਵੀਟ ਕੀਤਾ,''ਈ.ਸੀ.ਆਈ. (ਭਾਰਤ ਚੋਣ ਕਮਿਸ਼ਨ) ਨੇ ਮਮਤਾ ਦੀਦੀ 'ਤੇ 24 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਸਪੱਸ਼ਟ ਰੂਪ ਨਾਲ ਭਾਰਤ 'ਚ ਸੱਤਾਧਾਰੀ ਪਾਰਟੀ ਦੇ ਕਹਿਣ 'ਤੇ ਕੀਤਾ ਗਿਆ।'' ਉਨ੍ਹਾਂ ਨੇ ਟਵੀਟ ਕੀਤਾ,''ਇਹ ਭਾਰਤ 'ਚ ਆਜ਼ਾਦ ਸੰਸਥਾਵਾਂ ਦੀ ਪ੍ਰਭੂਸੱਤਾ ਅਤੇ ਲੋਕਤੰਤਰ 'ਤੇ ਸਿੱਧਾ ਹਮਲਾ ਹੈ। ਮੈਂ ਬੰਗਾਲ ਦੀ ਸ਼ੇਰਨੀ ਦੇ ਪ੍ਰਤੀ ਇਕਜੁਟਤਾ ਜ਼ਾਹਰ ਕਰਦਾ ਹਾਂ।'' ਚੋਣ ਪ੍ਰਚਾਰ 'ਤੇ 24 ਘੰਟਿਆਂ ਲਈ ਪਾਬੰਦੀ ਲਗਾਏ ਜਾਣ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਉਹ ਕਮਿਸ਼ਨ ਦੇ ਗੈਰ-ਸੰਵਿਧਾਨਕ ਫ਼ੈਸਲੇ ਵਿਰੁੱਧ ਮੰਗਲਵਾਰ ਨੂੰ ਕੋਲਕਾਤਾ 'ਚ ਧਰਨਾ ਦੇਵੇਗੀ।

ਇਹ ਵੀ ਪੜ੍ਹੋ : ਜਦੋਂ 'ਲਾਲ ਇਮਾਰਤ' 'ਚ ਇਸ ਸ਼ਰਤ 'ਤੇ ਜਾਣ ਦੀ ਖਾਧੀ ਸੀ ਸਹੁੰ, ਜਾਣੋ ਮਮਤਾ ਬੈਨਰਜੀ ਦਾ ਸਿਆਸੀ ਸਫ਼ਰ


DIsha

Content Editor DIsha