ਚੋਣ ਕਮਿਸ਼ਨ ਨੇ ਕਾਂਗਰਸ ਦੇ ਦੋਸ਼ਾਂ ਨੂੰ ਕੀਤਾ ਖਾਰਜ, ਜਾਣੋ ਪੂਰਾ ਮਾਮਲਾ
Wednesday, Oct 30, 2024 - 12:30 PM (IST)
ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਬੇਨਿਯਮੀਆਂ ਨਾਲ ਸੰਬੰਧਤ ਕਾਂਗਰਸ ਦੇ ਦੋਸ਼ਾਂ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਪਾਰਟੀ ਪੂਰੇ ਚੋਣ ਨਤੀਜਿਆਂ ਦੀ ਭਰੋਸੇਯੋਗਤਾ ਬਾਰੇ ਉਸੇ ਤਰ੍ਹਾਂ ਦਾ ਸ਼ੱਕ ਪੈਦਾ ਕਰ ਰਹੀ ਹੈ, ਜਿਵੇਂ ਉਸ ਨੇ ਅਤੀਤ 'ਚ ਕੀਤਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜੀ ਇਕ ਚਿੱਠੀ 'ਚ ਕਮਿਸ਼ਨ ਨੇ ਕਿਹਾ,''ਕਿਸੇ ਰਾਸ਼ਟਰੀ ਰਾਜਨੀਤਕ ਦਲ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾਂਦੀ ਹੈ। ਕਮਿਸ਼ਨ ਦੇਸ਼ 'ਚ ਚੋਣ ਲੋਕਤੰਤਰ ਨੂੰ ਬਣਾਏ ਰੱਖਣ ਅਤੇ ਮਜ਼ਬੂਤ ਕਰਨ 'ਚ ਰਾਜਨੀਤਕ ਦਲਾਂ ਦੇ ਨਜ਼ਰੀਏ ਦੀ ਗੰਭੀਰਤਾ ਦੀ ਸ਼ਲਘਾ ਕਰਦਾ ਹੈ ਅਤੇ ਭਰੋਸਾ ਦਿੰਦਾ ਹੈ ਕਿ ਉਹ ਸਮੇਂ 'ਤੇ ਸ਼ਿਕਾਇਤ ਦੇ ਨਿਪਟਾਰੇ ਲਈ ਵਚਨਬੱਧ ਰਹੇਗਾ।''
ਕਮਿਸ਼ਨ ਨੇ ਕਿਹਾ ਕਿ ਇਕ ਵਾਰ ਫਿਰ ਉਸ ਨੂੰ ਉਸ ਦਾ ਜ਼ਿਕਰ ਕਰਨ ਲਈ ਮਜ਼ਬੂਰ ਹੋਣਾ ਪਿਆ ਕਿ ਕਿਸੇ ਵੀ ਵਿਧਾਨਿਕ ਚੋਣ ਕਦਮ ਨਾਲ ਸਮਝੌਤਾ ਕੀਤੇ ਜਾਣ ਦਾ ਕੋਈ ਸਬੂਤ ਨਹੀਂ ਹੋਣ ਦੇ ਬਾਵਜੂਦ ਕਾਂਗਰਸ ਚੋਣ ਨਤੀਜਿਆਂ ਦੀ ਭਰੋਸੇਯੋਗਤਾ ਬਾਰੇ ਉਸੇ ਤਰ੍ਹਾਂ ਦਾ ਸ਼ੱਕ ਪੈਦਾ ਕਰ ਰਹੀ ਹੈ, ਜਿਵੇਂ ਉਸ ਨੇ ਅਤੀਤ 'ਚ ਕੀਤਾ ਸੀ। ਨਾਲ ਹੀ, ਚਿੱਠੀ 'ਚ ਕਿਹਾ ਕਿ ਇਸ ਤਰ੍ਹਾਂ ਦੇ 'ਬੇਬੁਨਿਆਦ' ਸ਼ੱਕ ਉਸ ਸਥਿਤੀ 'ਚ ਪਰੇਸ਼ਾਨੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ, ਜਦੋਂ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਵਰਗੀ ਮਹੱਤਵਪੂਰਨ ਪ੍ਰਕਿਰਿਆ ਜਾਰੀ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8