ਦਿੱਲੀ ਵਿਧਾਨ ਸਭਾ ਚੋਣਾਂ: 80 ਸਾਲ ਤੋਂ ਵਧ ਉਮਰ ਦੇ ਵੋਟਰਾਂ ਨੂੰ ਮਿਲੇਗੀ ਇਹ ਸਹੂਲਤ

01/06/2020 4:50:17 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀ ਤਾਰੀਖ ਦੀ ਘੋਸ਼ਣਾ ਹੋ ਚੁੱਕੀ ਹੈ। ਚੋਣ ਕਮਿਸ਼ਨ ਨੇ ਪ੍ਰੈੱਸ ਵਾਰਤਾ ਕਰਕੇ ਦੱਸਿਆ ਕਿ 8 ਫਰਵਰੀ ਨੂੰ ਦਿੱਲੀ 'ਚ ਇਕ ਹੀ ਦਿਨ ਸਾਰੀਆਂ 70 ਸੀਟਾਂ ਦੇ ਲਈ ਵੋਟਾਂ ਪਾਈਆਂ ਜਾਣਗੀਆਂ। ਇਸ ਦੌਰਾਨ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਇਹ ਵੀ ਦੱਸਿਆ ਕਿ 80 ਸਾਲ ਅਤੇ ਇਸ ਤੋਂ ਉਪਰ ਦੇ ਬਜ਼ੁਰਗਾਂ ਅਤੇ ਅਪਾਹਜ਼ਾਂ ਦੀ ਸਹੂਲਤ ਦੇ ਲਈ ਇਕ ਨਵੀਂ ਵਿਵਸਥਾ ਕੀਤੀ ਗਈ ਹੈ। ਇਸ ਦੇ ਲਈ ਉਨ੍ਹਾਂ ਨੂੰ ਵੋਟਿੰਗ ਕੇਂਦਰਾਂ 'ਤੇ ਜਾਣ ਦੀ ਲੋੜ ਨਹੀਂ ਹੋਵੇਗੀ।

ਇਨ੍ਹਾਂ ਵੋਟਰਾਂ ਦੀ ਸੁਵਿਧਾ ਦੇ ਲਈ ਚੋਣ ਕਮਿਸ਼ਨ ਪੋਸਟਲ ਬੈਲੇਟ ਤੋਂ ਵੋਟਿੰਗ ਕਰਵਾਈ ਜਾਵੇਗੀ। ਮੁੱਖ ਚੋਣ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਚੋਣਾਂ 'ਚ ਗੈਰ-ਹਾਜ਼ਰ ਵੋਟਰਾਂ ਦੇ ਲਈ ਇਹ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਉਹ ਵੋਟਰ, ਜੋ ਸਰੀਰਕ ਮੁਸ਼ਕਲਾਂ ਜਾਂ ਹੋਰ ਕਾਰਨਾਂ ਦੇ ਚੱਲਦੇ ਵੋਟਿੰਗ ਕੇਂਦਰਾਂ 'ਤੇ ਨਹੀਂ ਪਹੁੰਚ ਸਕਦੇ ਹਨ। ਉਹ ਵੀ ਆਪਣੀ ਵੋਟ ਪਾ ਸਕਣਗੇ, ਪੀ.ਡਬਲਯੂ.ਡੀ. (ਪਰਸਨਲ ਵਿਦ ਡਿਸ ਅਬਿਲਟੀ) ਅਤੇ 80 ਸਾਲ ਤੋਂ ਉੱਪਰ ਦੇ ਨਾਗਰਿਕ ਇਸ ਚੋਣਾਂ 'ਚ ਵਿਅਕਤੀਗਤ ਤੌਰ 'ਤੇ ਜਾਂ ਫਿਰ ਪੋਸਟਲ ਬੈਲਟ ਦੇ ਜ਼ਰੀਏ ਆਪਣੇ ਵੋਟ ਦੀ ਵਰਤੋਂ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਦਿੱਲੀ ਦੇ 1.46 ਕਰੋੜ ਵੋਟਰ ਚੋਣਾਂ 'ਚ ਘਰ ਬੈਠੇ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਨਜ਼ਦੀਕੀ ਵੋਟਿੰਗ ਕੇਂਦਰ 'ਤੇ ਕਿੰਨੀ ਲੰਬੀ ਲਾਈਨ ਹੈ ਅਤੇ ਹੁਣ ਤੱਕ ਕਿੰਨੇ ਲੋਕਾਂ ਨੇ ਵੋਟ ਕੀਤਾ ਹੈ।


Shyna

Content Editor

Related News