ਜੰਮੂ-ਕਸ਼ਮੀਰ ''ਚ ਚੋਣਾਂ ਕਰਵਾਉਣ ਦਾ ਅਧਿਕਾਰ ਉਪ ਰਾਜਪਾਲ ਨੂੰ ਨਹੀਂ

Tuesday, Jul 28, 2020 - 11:28 PM (IST)

ਜੰਮੂ-ਕਸ਼ਮੀਰ ''ਚ ਚੋਣਾਂ ਕਰਵਾਉਣ ਦਾ ਅਧਿਕਾਰ ਉਪ ਰਾਜਪਾਲ ਨੂੰ ਨਹੀਂ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਉਸ ਖਬਰ ਦਾ ਖੰਡਨ ਕੀਤਾ ਹੈ ਜਿਸ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ 'ਚ ਚੋਣ ਖੇਤਰ ਦੇ ਹੱਦਬੰਦੀ ਦੇ ਮੱਦੇਨਜ਼ਰ ਚੋਣਾਂ ਕਰਵਾਉਣ ਦਾ ਫੈਸਲਾ ਉੱਥੇ ਦੇ ਉਪ ਰਾਜਪਾਲ ਜੀ.ਸੀ. ਮੁਰਮੂ 'ਤੇ ਨਿਰਭਰ ਕਰਦਾ ਹੈ।
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਇੱਕ ਬਿਆਨ 'ਚ ਕਿਹਾ ਹੈ ਕਿ ਅੰਗਰੇਜ਼ੀ ਅਖ਼ਬਾਰ 'ਚ ਇਸ ਬਾਰੇ ਛੱਪੀ ਖਬਰ ਗਲਤ ਹੈ ਕਿਉਂਕਿ ਚੋਣਾਂ ਕਰਵਾਉਣ ਦਾ ਸੰਵਿਧਾਨਕ ਅਧਿਕਾਰ ਸਿਰਫ ਚੋਣ ਕਮਿਸ਼ਨ ਦੇ ਕੋਲ ਹੈ। ਚੋਣ ਕਮਿਸ਼ਨ ਚੋਣਾਂ ਕਰਵਾਉਣ ਤੋਂ ਪਹਿਲਾਂ ਉਸ ਪ੍ਰਦੇਸ਼ ਦੇ ਮੌਸਮ, ਸਥਾਨਕ ਤਿਉਹਾਰਾਂ ਵਰਗੇ ਸਾਰੇ ਪਹਿਲੂਆਂ ਅਤੇ ਹੋਰ ਸੰਵੇਦਨਸ਼ੀਲ ਮਾਮਲਿਆਂ ਨੂੰ ਧਿਆਨ 'ਚ ਰੱਖ ਕੇ ਹੀ ਕੋਈ ਫੈਸਲਾ ਕਰਦਾ ਹੈ। ਇਸ ਸਮੇਂ ਕੋਰੋਨਾ ਕਾਰਨ ਵੀ ਸਥਿਤੀਆਂ ਬਦਲ ਗਈਆਂ ਹਨ ਇਸ ਲਈ ਚੋਣਾਂ ਕਰਵਾਉਣ ਦੇ ਸੰਬੰਧ 'ਚ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇਗਾ।
 


author

Inder Prajapati

Content Editor

Related News