16ਵੀਂ ਮੰਜ਼ਿਲ ਤੋਂ ਬਜ਼ੁਰਗ ਨੇ ਮਾਰੀ ਛਾਲ, ਹੋਈ ਮੌਤ

Wednesday, Jun 12, 2019 - 11:53 PM (IST)

16ਵੀਂ ਮੰਜ਼ਿਲ ਤੋਂ ਬਜ਼ੁਰਗ ਨੇ ਮਾਰੀ ਛਾਲ, ਹੋਈ ਮੌਤ

ਨੋਇਡਾ: ਸਥਾਨਕ ਸੈਕਟਰ 137 'ਚ ਇਕ 72 ਸਾਲਾ ਬਜ਼ੁਰਗ ਨੇ ਬੁੱਧਵਾਰ ਇਕ ਇਮਾਰਤ ਦੀ 16ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਾਣਕਾਰ ਮੁਤਾਬਕ ਬਜ਼ੁਰਗ ਨੇ 16ਵੀਂ ਮੰਜ਼ਿਲ 'ਤੇ ਸਥਿਤ ਆਪਣੇ ਫਲੈਟ ਤੋਂ ਛਾਲ ਮਾਰੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਦੀ ਪਛਾਣ ਐੱਸ. ਕੇ. ਸੂਦ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਆਪਣੇ ਪਰਿਵਾਰ ਨਾਲ ਫਲੈਟ 'ਚ ਰਹਿੰਦਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਜ਼ੁਰਗ ਨੇ ਖੁਦ ਛਾਲ ਮਾਰੀ ਜਾਂ ਉਹ ਅਚਾਨਕ ਡਿੱਗ ਪਿਆ।


Related News