ਅੱਗ ''ਚ ਜੀਉਂਦੀ ਸੜੀ ਬਜ਼ੁਰਗ ਮਹਿਲਾ, 10 ਘਰ ਵੀ ਆਏ ਅੱਗ ਦੀ ਲਪੇਟ ''ਚ

Sunday, Apr 26, 2020 - 06:54 PM (IST)

ਅੱਗ ''ਚ ਜੀਉਂਦੀ ਸੜੀ ਬਜ਼ੁਰਗ ਮਹਿਲਾ, 10 ਘਰ ਵੀ ਆਏ ਅੱਗ ਦੀ ਲਪੇਟ ''ਚ

ਸ਼ਿਮਲਾ— ਕੋਰੋਨਾ ਵਾਇਰਸ ਦੇ ਇਸ ਸੰਕਟ ਦੇ ਵਿਚ ਹਿਮਾਚਲ ਪ੍ਰਦੇਸ਼ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ। ਐਤਵਾਰ ਦੁਪਿਹਰ ਨੂੰ ਸ਼ਿਮਲਾ ਜ਼ਿਲ੍ਹੇ ਦੇ ਰੋਹਡੂ ਸਬ-ਡਵੀਜ਼ਨ ਦੇ ਚਿੜਗਾਓ ਥਾਣਾ ਖੇਤਰ 'ਚ ਸਥਿਤ ਡੁੰਗਰਿਆਨੀ ਪਿੰਡ 'ਚ ਅੱਗ ਲੱਗ ਗਈ। ਅੱਗ ਦੀ ਲਪੇਟ 'ਚ ਆਉਣ ਨਾਲ 80 ਸਾਲਾ ਦੀ ਬਜ਼ੁਰਗ ਮਹਿਲਾ ਜਿੰਦਾ ਜਲ ਗਈ। ਅੱਗ 'ਚ 2 ਮੰਦਿਰ ਤੇ 10 ਮਕਾਨ ਜਲ ਕੇ ਸੁਆਹ ਹੋ ਗਏ। ਅੱਗ ਲੱਗਣ ਦੀ ਸੂਚਨਾ ਮਿਲਣ ਦੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ। ਪੁਲਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।


ਜਾਣਕਾਰੀ ਅਨੁਸਾਰ ਡੁੰਗਰਿਆਨੀ ਪਿੰਡ 'ਚ ਕਰੀਬ 2 ਦਰਜਨ ਮਕਾਨ ਹਨ ਤੇ ਇਹ ਸਾਰੇ ਮਕਾਨ ਲਕੜੀ ਦੇ ਬਣੇ ਹੋਏ ਹਨ। ਜਿਸ ਨਾਲ ਸਾਰੇ ਘਰਾਂ 'ਚ ਤੇਜ਼ੀ ਨਾਲ ਅੱਗ ਫੈਲੀ। ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਪਰ ਬੇਕਾਬੂ ਅੱਗ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਇਸ ਤੋਂ ਬਾਅਦ ਪਿੰਡ ਵਾਲੇ ਘਰ ਤੋਂ ਬਾਹਰ ਨਿਕਲੇ ਤੇ ਅੱਗ ਬੁਝਾਉਣ 'ਚ ਲੱਗ ਗਏ। ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਬਹੁਤ ਮੁਸ਼ਕਿਲ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਚਿੜਗਾਓ ਥਾਣਾ ਇੰਚਾਰਜ ਨੇ ਦੱਸਿਆ ਕਿ ਅੱਗ 'ਚ ਕਰੀਬ 10 ਘਰ ਪੂਰੀ ਤਰ੍ਹਾ ਸੜ ਚੁੱਕੇ ਹਨ ਤੇ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ।


author

Gurdeep Singh

Content Editor

Related News