ਜਾਦੂ-ਟੂਣੇ ਦੇ ਸ਼ੱਕ ''ਚ ਬਜ਼ੁਰਗ ਤਾਂਤਰਿਕ ਦਾ ਗਲਾ ਵੱਢ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ
Friday, May 24, 2024 - 03:55 AM (IST)
 
            
            ਬਲਰਾਮਪੁਰ — ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਦੇ ਸ਼ੰਕਰਗੜ੍ਹ ਥਾਣਾ ਖੇਤਰ 'ਚ ਇਕ ਨੌਜਵਾਨ ਨੇ 70 ਸਾਲਾ ਬਜ਼ੁਰਗ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਉਸ ਨੂੰ ਸ਼ੱਕ ਸੀ ਕਿ ਉਸ ਨੇ ਉਸ ਦੇ ਘਰ 'ਤੇ ਜਾਦੂ-ਟੂਣਾ ਕੀਤਾ ਸੀ।
ਪੁਲਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਡੀਪਾਡੀਹ ਦੇ ਲੋਹਾਰਪਾੜਾ ਨਿਵਾਸੀ ਰਖਨ ਅਗਰੀਆ ਜਾਦੂ-ਟੂਣੇ ਦਾ ਕੰਮ ਕਰਦਾ ਸੀ। ਬੁੱਧਵਾਰ ਸ਼ਾਮ ਨੂੰ ਪਿੰਡ ਦੇ ਹੀ ਰਾਮਦੇਵ ਟੋਪੋ ਨੇ ਆਪਣੇ ਘਰ ਜਾਦੂ-ਟੂਣੇ ਲਈ ਬੁਲਾਇਆ ਸੀ। ਰਾਤ ਨੂੰ ਜਦੋਂ ਰਖਨ ਅਗਰੀਆ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਦੇ ਰਾਮਦੇਵ ਟੋਪੋ ਦੇ ਘਰ ਪੁੱਜੇ। ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਰਾਮਦੇਵ ਓੜਾਂ ਦੇ ਵਿਹੜੇ ਵਿਚ ਮਿਲੀ। ਰਾਖਨ ਅਗਰੀਆ ਦੀ ਨੂੰਹ ਨੇ ਘਟਨਾ ਸਬੰਧੀ ਥਾਣਾ ਸ਼ੰਕਰਗੜ੍ਹ ਦੀ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ- ਕੈਮੀਕਲ ਫੈਕਟਰੀ 'ਚ ਵੱਡਾ ਧਮਾਕਾ ਹੋਣ ਤੋਂ ਬਾਅਦ ਲੱਗੀ ਭਿਆਨਕ ਅੱਗ, 7 ਲੋਕ ਜ਼ਿੰਦਾ ਸੜੇ
ਸ਼ੰਕਰਗੜ੍ਹ ਥਾਣਾ ਇੰਚਾਰਜ ਦੀ ਅਗਵਾਈ ਹੇਠ ਪੁਲਸ ਫੋਰਸ ਮੌਕੇ ’ਤੇ ਪੁੱਜੀ। ਪੁਲਸ ਨੂੰ ਰਖਨ ਅਗਰੀਆ ਦੀ ਲਾਸ਼ ਵਿਹੜੇ 'ਚ ਪਈ ਮਿਲੀ ਜਿਸ ਦਾ ਗਲਾ ਵੱਢਿਆ ਹੋਇਆ ਸੀ। ਪੁਲਸ ਨੇ ਮੁਲਜ਼ਮ ਰਾਮਦੇਵ ਟੋਪੋ (40) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਸ ਕੋਲੋਂ ਉਹ ਹਥਿਆਰ ਵੀ ਬਰਾਮਦ ਕਰ ਲਿਆ ਹੈ ਜਿਸ ਨਾਲ ਉਸ ਨੇ ਇਹ ਕਤਲ ਕੀਤਾ ਸੀ। ਪੁਲਸ ਜਾਂਚ ਦੌਰਾਨ ਰਾਮਦੇਵ ਟੋਪੋ ਨੇ ਦੱਸਿਆ ਕਿ ਉਹ ਅਕਸਰ ਬੀਮਾਰ ਰਹਿੰਦਾ ਸੀ। ਜਿਸ ਕਾਰਨ ਉਸ ਨੂੰ ਸ਼ੱਕ ਸੀ ਕਿ ਜਾਦੂ-ਟੂਣੇ ਕਰਨ ਵਾਲਾ ਰਖਨ ਅਗਰੀਆ ਨੇ ਟੂਣੇ ਨਾਲ ਉਸ ਦੇ ਘਰ 'ਤੇ ਕਬਜ਼ਾ ਕਰ ਲਿਆ ਹੈ। ਇਸੇ ਕਾਰਨ ਉਸ ਨੇ ਰਖਨ ਅਗਰੀਆ ਦਾ ਕਤਲ ਕਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            