1120 ਰੁਪਏ ਲੈ ਕੇ Jewelry Shop ਪੁੱਜਾ ਬਜ਼ੁਰਗ ਜੋੜਾ, ਦੁਕਾਨ ਮਾਲਕ ਨੇ ਜੋ ਕੀਤਾ ਪੜ੍ਹ ਹੋਵੋਗੇ ਭਾਵੁਕ

Wednesday, Jun 18, 2025 - 12:39 PM (IST)

1120 ਰੁਪਏ ਲੈ ਕੇ Jewelry Shop ਪੁੱਜਾ ਬਜ਼ੁਰਗ ਜੋੜਾ, ਦੁਕਾਨ ਮਾਲਕ ਨੇ ਜੋ ਕੀਤਾ ਪੜ੍ਹ ਹੋਵੋਗੇ ਭਾਵੁਕ

ਨੈਸ਼ਨਲ ਡੈਸਕ- ਹਰ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਇਕ ਅਜਿਹੇ ਜੀਵਨ ਸਾਥੀ ਦੀ ਲੋੜ ਹੁੰਦੀ ਹੈ, ਜੋ ਆਖ਼ਰੀ ਸਮੇਂ ਤੱਕ ਉਸ ਦਾ ਸਹਾਰਾ ਬਣੇ। ਪਰ ਅੱਜ ਦੇ ਸਮੇਂ ਵਿਚ ਪਿਆਰ ਇਕ ਦਿਖਾਵਾ ਬਣ ਕੇ ਰਹਿ ਗਿਆ ਹੈ। ਤਲਾਕ ਅਤੇ ਕਤਲ ਦੀਆਂ ਕਈ ਖ਼ਬਰਾਂ ਕਈ ਸਵਾਲ ਖੜ੍ਹੇ ਕਰਦੀਆਂ ਹਨ ਪਰ ਅਜਿਹੀਆਂ ਘਟਨਾਵਾਂ ਸੱਚੇ ਪਿਆਰ ਨੂੰ ਖ਼ਤਮ ਨਹੀਂ ਕਰ ਸਕਦੀਆਂ। ਇਸ ਦਰਮਿਆਨ ਇਕ ਬਜ਼ੁਰਗ ਜੋੜੇ ਦਾ ਪਿਆਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

2 ਕਰੋੜ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ ਵੀਡੀਓ

ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ 'ਤੇ ਸਫੈਦ ਧੋਤੀ-ਕੁੜਤਾ ਅਤੇ ਟੋਪੀ ਪਹਿਨੇ 93 ਸਾਲਾ ਇਕ ਬਜ਼ੁਰਗ ਜੋੜਾ ਗਹਿਣਿਆਂ ਦੀ ਦੁਕਾਨ ਵਿਚ ਦਾਖ਼ਲ ਹੋਇਆ ਤਾਂ ਦੁਕਾਨ ਦੇ ਕਰਮਚਾਰੀਆਂ ਨੂੰ ਲੱਗਾ ਹੈ ਕਿ ਉਹ ਆਰਥਿਕ ਮਦਦ ਮੰਗਣ ਆਏ ਹਨ ਪਰ ਜਦੋਂ ਬਜ਼ੁਰਗ ਵਿਅਕਤੀ ਨੇ 1120 ਰੁਪਏ ਦੇ ਕੇ ਆਪਣੇ ਨਾਲ ਆਈ ਪਤਨੀ ਲਈ ਮੰਗਲਸੂਤਰ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਤਾਂ ਦੁਕਾਨ ਮਾਲਕ  ਉਨ੍ਹਾਂ ਦੇ ਇਸ ਪਿਆਰ ਤੋਂ ਹੈਰਾਨ ਰਹਿ ਗਿਆ ਅਤੇ ਉਨ੍ਹਾਂ ਨੂੰ ਸਿਰਫ 20 ਰੁਪਏ ਵਿਚ ਹੀ ਮੰਗਲਸੂਤਰ ਦੇ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੋ ਕਰੋੜ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।

ਪਤਨੀ ਲਈ ਮੰਗਲਸੂਤਰ ਖਰੀਦਣਾ ਹੈ, ਇਹ ਕਹਿ ਕੇ ਭਾਵੁਕ ਹੋਇਆ ਬਜ਼ੁਰਗ

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਬਜ਼ੁਰਗ ਵਿਅਕਤੀ ਦੇ ਆਪਣੀ ਪਤਨੀ ਪ੍ਰਤੀ ਪਿਆਰ ਦੀ ਪ੍ਰਸ਼ੰਸਾ ਕੀਤੀ ਹੈ। ਜਾਲਨਾ ਜ਼ਿਲ੍ਹੇ ਦੇ ਅੰਭੋਰਾ ਜਹਾਂਗੀਰ ਪਿੰਡ ਦੇ ਇਕ ਸਾਧਾਰਣ ਜਿਹੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨਿਵ੍ਰਿਤ ਸ਼ਿੰਦੇ ਅਤੇ ਉਨ੍ਹਾਂ ਦੀ ਪਤਨੀ ਸ਼ਾਂਤਾਬਾਈ ਆਸ਼ਾਢੀ ਇਕਾਦਸ਼ੀ ਦੇ ਤਿਉਹਾਰ ਲਈ ਪੰਢਰਪੁਰ ਲਈ ਪੈਦਲ ਯਾਤਰਾ 'ਤੇ ਹਨ। ਉਹ ਹਾਲ ਹੀ ਵਿਚ ਸੰਭਾਜੀਨਗਰ ਸਥਿਤ ਗਹਿਣਿਆਂ ਦੀ ਦੁਕਾਨ 'ਤੇ ਗਏ ਸਨ। ਬਜ਼ੁਰਗ ਨੇ ਨਿਮਰਤਾਪੂਰਵਕ ਕਿਹਾ ਕਿ ਉਹ ਆਪਣੀ ਪਤਨੀ ਲਈ ਮੰਗਲਸੂਤਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਭਾਵੁਕ ਹੋ ਗਏ। 

ਦੁਕਾਨ ਮਾਲਕ ਨੇ ਕੀ ਕਿਹਾ?

ਦੁਕਾਨ ਮਾਲਕ ਨੇ ਕਿਹਾ ਕਿ ਜੋੜਾ ਦੁਕਾਨ ਵਿਚ ਦਾਖਲ ਹੋਇਆ ਅਤੇ ਬਜ਼ੁਰਗ ਨੇ ਮੈਨੂੰ 1120 ਰੁਪਏ ਦਿੱਤੇ ਅਤੇ ਕਿਹਾ ਕਿ ਉਹ ਆਪਣੀ ਲਈ ਮੰਗਲਸੂਤਰ ਖਰੀਦਣਾ ਚਾਹੁੰਦੇ ਹਨ। ਦੁਕਾਨ ਮਾਲਕ ਮੁਤਾਬਕ ਇਸ ਉਮਰ ਵਿਚ ਵੀ ਦਾਦਾ-ਦਾਦੀ ਦਾ ਇਕ-ਦੂਜੇ ਪ੍ਰਤੀ ਪਿਆਰ ਸਿੱਖਣ ਲਾਇਕ ਹੈ ਅਤੇ ਇਸ ਵਜ੍ਹਾ ਤੋਂ ਮੈਂ ਉਨ੍ਹਾਂ ਤੋਂ ਆਸ਼ੀਰਵਾਦ ਦੇ ਰੂਪ ਵਿਚ ਸਿਰਫ 20 ਰੁਪਏ ਲਏ ਅਤੇ ਜੋੜੇ ਨੂੰ ਮੰਗਲਸੂਤਰ ਦੇ ਦਿੱਤਾ। ਸਥਾਨਕ ਲੋਕਾਂ ਮੁਤਾਬਕ ਇਹ ਜੋੜਾ ਹਮੇਸ਼ਾ ਇਕੱਠੇ ਯਾਤਰਾ ਕਰਦਾ ਹੈ। ਉਨ੍ਹਾਂ ਦਾ ਇਕ ਪੁੱਤਰ ਵੀ ਹੈ ਪਰ ਉਹ ਜ਼ਿਆਦਾਤਰ ਖੁਦ ਹੀ ਆਪਣੀ ਦੇਖਭਾਲ ਕਰਦੇ ਹਨ।
 


 


author

Tanu

Content Editor

Related News