ਬਾਂਦਰ ਬਣਿਆ ਲੁਟੇਰਾ ! 20 ਲੱਖ ਦੇ ਹੀਰਿਆਂ ਦੇ ਗਹਿਣੇ ਲੈ ਹੋ ਗਿਆ ਫਰਾਰ
Saturday, Jun 07, 2025 - 05:13 PM (IST)

ਮਥੁਰਾ- ਵਰਿੰਦਾਵਨ 'ਚ ਠਾਕੁਰ ਬਾਂਕੇ ਬਿਹਾਰੀ ਦੀ ਫੂਲ-ਬੰਗਲਾ ਸੇਵਾ ਕਰਨ ਪਹੁੰਚੇ ਅਲੀਗੜ੍ਹ ਦੇ ਗਹਿਣਾ ਕਾਰੋਬਾਰੀ ਅਭਿਸ਼ੇਕ ਅਗਰਵਾਲ ਦੀ ਉਸ ਸਮੇਂ ਜਾਨ 'ਤੇ ਬਣ ਗਈ, ਜਦੋਂ ਇਕ ਬਾਂਦਰ 20 ਲੱਖ ਰੁਪਏ ਤੋਂ ਵੱਧ ਕੀਮਤ ਦੇ ਹੀਰਿਆਂ ਦੇ ਗਹਿਣਿਆਂ ਨਾਲ ਭਰਿਆ ਉਨ੍ਹਾਂ ਦਾ ਥੈਲਾ ਖੋਹ ਕੇ ਦੌੜ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਤਵਾਲੀ ਇੰਚਾਰਜ ਪ੍ਰਸ਼ਾਂਤ ਕਪਿਲ ਨੇ ਦੱਸਿਆ ਕਿ ਅਭਿਸ਼ੇਕ ਅਗਰਵਾਲ ਨੇ ਵੀਰਵਾਰ ਨੂੰ ਪਰਿਵਾਰ ਨਾਲ ਠਾਕੁਰ ਜੀ ਦੀ ਫੂਲ-ਬੰਗਲਾ ਸੇਵਾ ਕਰਨ ਪਹੁੰਚੇ ਸਨ ਅਤੇ ਉਹ ਸ਼ੁੱਕਰਵਾਰ ਨੂੰ ਵਾਪਸ ਪਰਤ ਰਹੇ ਸਨ।
ਇਹ ਵੀ ਪੜ੍ਹੋ : 45 ਡਿਗਰੀ ਨੂੰ ਟੱਪਣ ਵਾਲਾ ਹੈ ਤਾਪਮਾਨ ! ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਉਨ੍ਹਾਂ ਦੱਸਿਆ ਕਿ ਜਦੋਂ ਉਹ ਪਾਰਕਿੰਗ 'ਚ ਸਨ, ਉਦੋਂ ਅਚਾਨਕ ਇਕ ਬਾਂਦਰ ਉਨ੍ਹਾਂ ਦੇ ਹੱਥ ਤੋਂ ਉਨ੍ਹਾਂ ਦਾ ਥੈਲਾ ਖੋਹ ਕੇ ਲੈ ਗਿਆ, ਜਿਸ 'ਚ 20 ਲੱਖ ਰੁਪਏ ਤੋਂ ਵੱਧ ਕੀਮਤ ਦੇ ਹੀਰਿਆਂ ਦੇ ਗਹਿਣੇ ਸਨ। ਪੁਲਸ ਡਿਪਟੀ ਸੁਪਰਡੈਂਟ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਬਾਂਦਰ ਦੀ ਘੇਰਾਬੰਦੀ ਕਰ ਕੇ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬੈਗ ਸਹੀ ਸਲਾਮਤ ਹਾਸਲ ਕਰ ਕੇ ਉਸ ਦੇ ਮਾਲਕ ਨੂੰ ਸੌਂਪ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e