ਪਸ਼ੂਆਂ ਦੇ ਬਾੜੇ ''ਚ ਮਿਲੀ ਬਜ਼ੁਰਗ ਦੀ ਲਾਸ਼, ਪਤੀ ਨੂੰ ਇਸ ਹਾਲਤ ''ਚ ਵੇਖ ਸੁੰਨ ਰਹਿ ਗਈ ਪਤਨੀ
Tuesday, Mar 11, 2025 - 12:14 PM (IST)

ਪਾਨੀਪਤ- ਹਰਿਆਣਾ ਦੇ ਪਾਨੀਪਤ ਸ਼ਹਿਰ ਦੀ ਹਰਿ ਸਿੰਘ ਕਾਲੋਨੀ ਵਿਚ ਇਕ ਬਜ਼ੁਰਗ ਦੀ ਲਾਸ਼ ਉਸ ਦੇ ਘਰ ਨਾਲ ਪਸ਼ੂਬਾੜੇ ਵਿਚ ਪਈ ਮਿਲੀ। ਉਹ ਪਸ਼ੂਆਂ ਦੀ ਨਿਗਰਾਨੀ ਲਈ ਪਸ਼ੂਬਾੜੇ ਵਿਚ ਹੀ ਸੌਂਦਾ ਸੀ। ਸਵੇਰੇ ਪਤਨੀ ਧਾਰਾਂ ਕੱਢਣ ਗਈ ਸੀ, ਤਾਂ ਉਸ ਨੇ ਖੂਨ ਨਾਲ ਲਹੂ-ਲੁਹਾਣ ਹਾਲਤ ਵਿਚ ਪਤੀ ਦੀ ਲਾਸ਼ ਵੇਖੀ ਤਾਂ ਸੁੰਨ ਰਹਿ ਗਈ। ਮ੍ਰਿਤਕ ਦਾ ਮੋਬਾਈਲ ਫੋਨ ਵੀ ਗਾਇਬ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਹਰੀ ਸਿੰਘ ਕਾਲੋਨੀ ਨੇੜੇ ਪੂਜਾ ਮਾਰਡਨ ਸਕੂਲ ਕੋਲ ਜਲ ਸਿੰਘ 55 ਸਾਲਾ ਬਜ਼ੁਰਗ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਇਸ ਨੂੰ ਲੈ ਕੇ ਕਤਲ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੇਰ ਸ਼ਾਮ ਖਾਣਾ ਖਾ ਕੇ ਸੌਂ ਗਏ ਸਨ। ਅਚਾਨਕ ਸਵੇਰੇ ਉੱਠ ਕੇ ਵੇਖਿਆ ਤਾਂ ਉਹ ਮੰਜੇ ਤੋਂ ਹੇਠਾਂ ਮ੍ਰਿਤਕ ਪਏ ਸਨ, ਸਿਰ 'ਤੇ ਸੱਟ ਦੇ ਨਿਸ਼ਾਨ ਸਨ। ਜਲ ਸਿੰਘ ਦਾ ਮੋਬਾਈਲ ਅਤੇ ਪਰਸ ਵੀ ਗਾਇਬ ਸੀ। ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਜਾਂਚ ਵਿਚ ਜੁੱਟ ਗਈ ਹੈ।