CM ਅਹੁਦੇ ਨੂੰ ਲੈ ਕੇ ਏਕਨਾਥ ਸ਼ਿੰਦੇ ਬੋਲੇ- ''PM ਮੋਦੀ ਜੋ ਫ਼ੈਸਲਾ ਲੈਣਗੇ, ਉਹ ਮੈਨੂੰ ਮਨਜ਼ੂਰ''

Wednesday, Nov 27, 2024 - 05:07 PM (IST)

CM ਅਹੁਦੇ ਨੂੰ ਲੈ ਕੇ ਏਕਨਾਥ ਸ਼ਿੰਦੇ ਬੋਲੇ- ''PM ਮੋਦੀ ਜੋ ਫ਼ੈਸਲਾ ਲੈਣਗੇ, ਉਹ ਮੈਨੂੰ ਮਨਜ਼ੂਰ''

ਨਵੀਂ ਦਿੱਲੀ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਵੀ ਮੁੱਖ ਮੰਤਰੀ ਦੇ ਨਾਂ 'ਤੇ ਸ਼ਸ਼ੋਪੰਜ ਵਾਲੀ ਸਥਿਤੀ ਬਣੀ ਹੋਈ ਹੈ। ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਸਵਾਲ ਨੂੰ ਲੈ ਕੇ ਠਾਣੇ 'ਚ ਏਕਨਾਥ ਸ਼ਿੰਦੇ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਮੈਂ ਕਦੇ ਖ਼ੁਦ ਨੂੰ ਸੀ. ਐੱਮ. ਨਹੀਂ ਸਮਝਿਆ। ਮੈਂ ਹਮੇਸ਼ਾ ਕਾਮਨ ਮੈਨ ਬਣ ਕੇ ਕੰਮ ਕੀਤਾ। ਮੈਂ ਹਮੇਸ਼ਾ ਸੂਬੇ ਦੀ ਬਿਹਤਰੀ ਲਈ ਕੰਮ ਕੀਤਾ ਹੈ। ਮਹਾਰਾਸ਼ਟਰ ਦੀਆਂ ਲਾਡਲੀਆਂ ਭੈਣਾਂ ਦਾ ਮੈਂ ਲਾਡਲਾ ਭਰਾ ਹਾਂ।

ਏਕਨਾਥ ਸ਼ਿੰਦੇ ਨੇ ਅੱਗੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰ ਕੇ ਕਿਹਾ ਸੀ ਕਿ ਸਾਡੇ ਦਰਮਿਆਨ ਕੋਈ ਅੜਚਨ ਨਹੀਂ ਹੈ।  ਜੇਕਰ ਮੇਰੀ ਵਜ੍ਹਾਂ ਤੋਂ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਹਾਡੇ ਮਨ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਨਾ ਆਵੇ ਅਤੇ ਤੁਸੀਂ ਜੋ ਵੀ ਫੈਸਲਾ ਲਓਗੇ ਉਹ ਮੈਨੂੰ ਮਨਜ਼ੂਰ ਹੋਵੇਗਾ। ਮਹਾਯੁਕਤੀ ਮਜ਼ਬੂਤ ਹੈ ਅਤੇ ਅਸੀਂ ਸਾਰੇ ਮਿਲ ਕੇ ਕੰਮ ਕਰਨ ਨੂੰ ਤਿਆਰ ਹਾਂ।

ਦਰਅਸਲ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਹੀ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਖਿੱਚੋਂਤਾਣ ਜਾਰੀ ਹੈ। ਚਾਹੇ ਏਕਨਾਥ ਸ਼ਿੰਦੇ ਹੋਵੇ, ਦੇਵੇਂਦਰ ਫੜਣਵੀਸ ਹੋਣ ਜਾਂ ਅਜੀਤ ਪਵਾਰ। ਤਿੰਨਾਂ ਦੇ ਹੀ ਸਮਰਥਕ ਆਪਣੇ ਨੇਤਾ ਨੂੰ ਮੁੱਖ ਮੰਤਰੀ ਬਣਦੇ ਵੇਖਣਾ ਚਾਹੁੰਦੇ ਹਨ। ਜਦੋਂ ਤਿੰਨੋਂ ਨੇਤਾਵਾਂ ਦੇ ਸਮਰਥਕਾਂ ਨੇ ਖੁੱਲ੍ਹ ਕੇ ਆਪਣੇ ਨੇਤਾ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਸ਼ੁਰੂ ਕਰ ਦਿੱਤੀ ਸੀ।  ਦੱਸ ਦੇਈਏ ਕਿ ਸੂਬੇ ਵਿਚ 20 ਨਵੰਬਰ ਨੂੰ ਹੋਈਆਂ ਚੋਣਾਂ ਵਿਚ ਭਾਜਪਾ ਨੇ 132 ਸੀਟਾਂ, ਸ਼ਿਵ ਸੈਨਾ ਨੇ 57 ਅਤੇ ਐਨ. ਸੀ. ਪੀ. ਨੇ 41 ਸੀਟਾਂ ਜਿੱਤੀਆਂ ਹਨ। ਨਤੀਜੇ 23 ਨਵੰਬਰ ਨੂੰ ਐਲਾਨੇ ਗਏ ਸਨ।


author

Tanu

Content Editor

Related News