ਮਸ਼ਹੂਰ ਸੀਨੀਅਰ ਮੈਥੇਮੈਟੀਸ਼ੀਅਨ ਨਾਰਾਇਣ ਸਿੰਘ ਦਾ ਦਿਹਾਂਤ

11/14/2019 4:16:41 PM

ਪਟਨਾ— ਜਿਸ ਮਹਾਨ ਸੀਨੀਅਰ ਮੈਥੇਮੈਟੀਸ਼ੀਅਨ ਨਾਰਾਇਣ ਸਿੰਘ ਨੇ ਕਦੇ ਆਈਨਸਟਾਈਨ ਦੇ ਸਿਧਾਂਤ ਨੂੰ ਚੁਣੌਤੀ ਦਿੱਤੀ ਸੀ, ਉਨ੍ਹਾਂ ਦਾ ਅੱਜ ਪਟਨਾ 'ਚ ਦਿਹਾਂਤ ਹੋ ਗਿਆ। ਉਹ 40 ਸਾਲ ਤੋਂ ਮਾਨਸਿਕ ਬੀਮਾਰੀ ਸਿਕਤਜੋਫਰੇਨੀਆ ਨਾਲ ਪੀੜਤ ਸਨ। ਉਨ੍ਹਾਂ ਨੇ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀ.ਐੱਮ.ਸੀ.ਐੱਚ.) 'ਚ ਦਮ ਤੋੜਿਆ। ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਭੋਜਪੁਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ 'ਚ ਹੋਵੇਗਾ।PunjabKesari1974 'ਚ ਹੋਏ ਸਨ ਮਾਨਸਿਕ ਬੀਮਾਰੀ ਦੇ ਸ਼ਿਕਾਰ
ਸੀਨੀਅਰ ਮੈਥੇਮੈਟੀਸ਼ੀਅਨ ਨਾਰਾਇਣ ਸਿੰਘ ਸਾਲ 1974 'ਚ ਮਾਨਸਿਕ ਬੀਮਾਰੀ ਕਾਰਨ ਕਾਂਕੇ ਦੇ ਮਾਨਸਿਕ ਰੋਗ ਹਸਪਤਾਲ 'ਚ ਭਰਤੀ ਕੀਤੇ ਗਏ ਸਨ। ਬਾਅਦ 'ਚ 1989 'ਚ  ਉਹ ਗੜ੍ਹਵਾਰਾ (ਖੰਡਵਾ) ਸਟੇਸ਼ਨ ਤੋਂ ਲਾਪਤਾ ਹੋ ਗਏ। ਫਿਰ 7 ਫਰਵਰੀ 1993 ਨੂੰ ਛਪਰਾ ਦੇ ਡੋਰੀਗੰਜ (ਛਪਰਾ) 'ਚ ਇਕ ਝੋਪੜੀਨੁਮਾ ਹੋਟਲ ਦੇ ਬਾਹਰ ਪਲੇਟ ਸਾਫ਼ ਕਰਦੇ ਮਿਲੇ। ਬੀਤੇ ਸਾਲ ਅਕਤੂਬਰ 'ਚ ਉਨ੍ਹਾਂ ਪੀ.ਐੱਮ.ਸੀ.ਐੱਚ. ਦੇ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ। ਅੱਜ ਫਿਰ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਪੀ.ਐੱਮ.ਸੀ.ਐੱਚ. ਲਿਆਂਦਾ ਗਿਆ ਸੀ।

ਲਾਸ਼ ਲਿਜਾਉਣ ਲਈ ਐਂਬੂਲੈਂਸ ਤੱਕ ਨਹੀਂ ਮਿਲੀ
ਮੈਥੇਮੈਟੀਸ਼ੀਅਨ ਨਾਰਾਇਣ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ  ਹਸਪਤਾਲ ਕੈਂਪਸ 'ਚ ਬਾਹਰ ਬਲੱਡ ਬੈਂਕ ਕੋਲ ਰੱਖਵਾ ਦਿੱਤਾ ਗਿਆ ਸੀ। ਉੱਥੇ ਪੀੜਤ ਪਰਿਵਾਰ ਦੀ ਮਦਦ ਨੂੰ ਲੈ ਕੇ ਪੀ.ਐੱਮ.ਸੀ.ਐੱਚ. ਪ੍ਰਸ਼ਾਸਨ ਲਾਪਰਵਾਹ ਬਣਿਆ ਰਿਹਾ। ਹਸਪਤਾਲ ਪ੍ਰਬੰਧਨ ਨੇ ਲਾਸ਼ ਲਿਜਾਉਣ ਲਈ ਐਂਬੂਲੈਂਸ ਜਾਂ ਸ਼ਵ ਵਾਹਨ ਤੱਕ ਮੁਹੱਈਆ ਨਹੀਂ ਕਰਵਾਇਆ। ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਘਰ ਪਹੁੰਚਾਉਣ ਲਈ ਹਸਪਤਾਲ 'ਚ ਮੌਜੂਦ ਦਲਾਲ 6 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ।

ਨਿਤੀਸ਼ ਕੁਮਾਰ ਨੇ ਦਿਹਾਂਤ 'ਤੇ ਜਤਾਇਆ ਦੁਖ
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਰਧਾਂਜਲੀ ਭੇਟ ਕੀਤੀ। ਗਣਿਤ ਦੇ ਮੈਥੇਮੈਟੀਸ਼ੀਅਨ ਦੇ ਦਿਹਾਂਤ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਦਿਹਾਂਤ ਤੋਂ ਦੁਖੀ ਹਨ। ਉਹ ਬੇਹੱਦ ਸਨਮਾਨਜਨਕ ਸੱਜਣ ਸਨ।


DIsha

Content Editor

Related News