ਮੰਦਰ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 8 ਜਣਿਆਂ ਦੀ ਦਰਦਨਾਕ ਮੌਤ
Friday, Dec 01, 2023 - 12:01 PM (IST)
ਕਓਂਝਰ (ਭਾਸ਼ਾ)- ਓਡੀਸ਼ਾ ਦੇ ਕਓਂਝਰ ਜ਼ਿਲ੍ਹੇ 'ਚ ਸ਼ੁੱਕਰਵਾਰ ਤੜਕੇ ਇਕ ਵਾਹਨ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਔਰਤਾਂ ਅਤੇ ਇਕ ਬੱਚੇ ਸਮੇਤ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸਾ ਘਾਟਾਗਾਂਵ ਇਲਾਕੇ 'ਚ ਬਾਲੀਜੋਡੀ ਪਿੰਡ ਕੋਲ ਨੈਸ਼ਨਲ ਹਾਈਵੇਅ-20 'ਤੇ ਉਸ ਸਮੇਂ ਹੋਈ ਜਦੋਂ ਵਾਹਨ 'ਚ ਸਵਾਰ ਲੋਕ ਇਕ ਮੰਦਰ ਦੇ ਦਰਸ਼ਨ ਲਈ ਜਾ ਰਹੇ ਸਨ।
ਇਹ ਵੀ ਪੜ੍ਹੋ : EC ਦੀ ਰਿਪੋਰਟ 'ਚ ਖ਼ੁਲਾਸਾ, ਭਾਜਪਾ ਨੂੰ ਵਿੱਤੀ ਸਾਲ 2022-23 ਵਿਚ 720 ਕਰੋੜ ਰੁਪਏ ਦਾ ਮਿਲਿਆ ਚੰਦਾ
ਉਨ੍ਹਾਂ ਦੱਸਿਆ ਕਿ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੇ ਹਸਪਤਾਲ 'ਚ ਦਮ ਤੋੜਿਆ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ 5 ਲੋਕਾਂ ਦਾ ਇਲਾਜ ਕਓਂਝਰ ਜ਼ਿਲ੍ਹਾ ਹੈੱਡ ਕੁਆਰਟਰ ਹਸਪਤਾਲ 'ਚ ਚੱਲ ਰਿਹਾ ਹੈ, ਜਦੋਂ ਕਿ ਤਿੰਨ ਹੋਰ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਦੇ ਟਕਟ ਦੇ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਗੰਜਮ ਜ਼ਿਲ੍ਹੇ ਦੇ ਪੁਡਾਮਾਰੀ ਪਿੰਡ ਤੋਂ ਕੁੱਲ 20 ਲੋਕ ਤ੍ਰਾਰਿਣੀ ਦੇਵੀ ਦੇ ਦਰਸ਼ਨ ਲਈ ਮੰਦਰ ਜਾ ਰਹੇ ਸਨ। ਮੰਦਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਇਹ ਹਾਦਸਾ ਹੋਇਆ। ਪੁਲਸ ਨੂੰ ਸ਼ੱਕ ਹੈ ਕਿ ਵਾਹਨ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਹੋਇਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8