ਮੁੰਬਈ ''ਚ ਗੈਸ ਸਿਲੰਡਰ ''ਚ ਧਮਾਕਾ, 8 ਲੋਕ ਝੁਲਸੇ

Saturday, Nov 18, 2023 - 02:03 PM (IST)

ਮੁੰਬਈ ''ਚ ਗੈਸ ਸਿਲੰਡਰ ''ਚ ਧਮਾਕਾ, 8 ਲੋਕ ਝੁਲਸੇ

ਮੁੰਬਈ- ਮੁੰਬਈ ਦੇ ਬਾਂਦਰਾ ਪੱਛਮ 'ਚ ਗਜ਼ਦਾਰ ਰੋਡ 'ਤੇ ਸਥਿਤ ਇਕ ਮਕਾਨ 'ਚ ਸ਼ਨੀਵਾਰ ਨੂੰ ਗੈਸ ਸਿਲੰਡਰ ਫਟਣ ਨਾਲ ਘੱਟੋ-ਘੱਟ 8 ਲੋਕ ਜ਼ਖਮੀ ਹੋ ਗਏ। BMC ਡਿਜ਼ਾਸਟਰ ਕੰਟਰੋਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਗਰਾਊਂਡ ਪਲੱਸ-ਵਨ ਢਾਂਚੇ 'ਚ ਇਹ ਧਮਾਕਾ ਉਸ ਸਮੇਂ ਵਾਪਰਿਆ, ਜਦੋਂ ਸਵੇਰੇ 6.15 ਵਜੇ ਦੇ ਕਰੀਬ ਇਕ ਰਸੋਈ ਗੈਸ ਸਿਲੰਡਰ ਅਚਾਨਕ ਤੇਜ਼ ਆਵਾਜ਼ ਨਾਲ ਫਟ ਗਿਆ ਅਤੇ ਮਕਾਨ ਵਿਚ ਅੱਗ ਲੱਗ ਗਈ। ਮੁੰਬਈ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚਣ ਦੇ ਬਾਵਜੂਦ ਅੱਗ ਨੇ ਤੇਜ਼ੀ ਨਾਲ ਬਿਜਲੀ ਦੀਆਂ ਤਾਰਾਂ, ਫਿਟਿੰਗਾਂ ਅਤੇ ਇੰਸਟਾਲੇਸ਼ਨ, ਕੱਪੜੇ ਅਤੇ ਹੋਰ ਸਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਕਰੀਬ ਅੱਧੇ ਘੰਟੇ ਤੱਕ ਮੁਸ਼ੱਕਤ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਅੱਗ 'ਤੇ ਕਾਬੂ ਪਾਉਣ 'ਚ ਸਫਲ ਰਹੀ ਅਤੇ 25 ਤੋਂ 40 ਫੀਸਦੀ ਤੱਕ ਝੁਲਸ ਗਏ ਅਤੇ ਹੋਰ ਮਾਮੂਲੀ ਸੱਟਾਂ ਲੱਗਣ ਵਾਲੇ ਪੀੜਤਾਂ ਨੂੰ ਬੀ.ਐੱਮ.ਸੀ. ਦੇ ਭਾਭਾ ਹਸਪਤਾਲ ਪਹੁੰਚਾਇਆ ਗਿਆ।

ਇਨ੍ਹਾਂ ਦੀ ਪਛਾਣ ਨਿਖਿਲ ਜੇ. ਦਾਸ (53), ਰਾਕੇਸ਼ ਆਰ. ਸ਼ਰਮਾ (38), ਐਂਥਨੀ ਪੀ. ਥੇਂਗਲ (65), ਕਾਲੀਚਰਨ ਐਮ. ਕਨੌਜੀਆ (54) ਅਤੇ ਸ਼ਨਾਲੀ ਜ਼ੈਡ ਸਿੱਦੀਕੀ (31), ਸ਼ਮਸ਼ੇਰ 50, ਸੰਗੀਤਾ 32 ਅਤੇ ਸੀਤਾ (45) ਵਜੋਂ ਹੋਈ ਹੈ। ਇਕ ਮੈਡੀਕਲ ਅਪਡੇਟ ਵਿਚ BMC ਨੇ ਕਿਹਾ ਕਿ ਸਾਰੇ ਪੀੜਤਾਂ ਦੀ ਹਾਲਤ ਸਥਿਰ ਹੈ, ਜਦੋਂ ਕਿ ਮਾਮੂਲੀ ਸੱਟਾਂ ਵਾਲੀ ਸੀਤਾ ਨੇ ਹਸਪਤਾਲ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਸਿਲੰਡਰ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News