ਇਕ ਸਾਲ ਤੋਂ ਕਤਰ ਦੀ ਜੇਲ੍ਹ ’ਚ ਬੰਦ ਹਨ ਜਲ ਸੈਨਾ ਦੇ 8 ਸਾਬਕਾ ਅਧਿਕਾਰੀ, ਕੇਂਦਰ ਨੇ ਧਾਰੀ ਚੁੱਪ
Monday, Sep 04, 2023 - 12:55 PM (IST)
ਨਵੀਂ ਦਿੱਲੀ/ਦੋਹਾ (ਵਿਸ਼ੇਸ਼)- ਭਾਰਤੀ ਜਲ ਸੈਨਾ ਦੇ 8 ਸਾਬਕਾ ਅਧਿਕਾਰੀ ਇਕ ਸਾਲ ਤੋਂ ਕਤਰ ਦੀ ਜੇਲ੍ਹ ’ਚ ਬੰਦ ਵਿਚ ਹਨ। ਅਜੇ ਤੱਕ ਕਤਰ ਸਰਕਾਰ ਨੇ ਇਨ੍ਹਾਂ ’ਤੇ ਲੱਗੇ ਦੋਸ਼ਾਂ ਦਾ ਵੀ ਖੁਲਾਸਾ ਨਹੀਂ ਕੀਤਾ ਹੈ। ਇਨ੍ਹਾਂ ਦੀ ਗ੍ਰਿਫਤਾਰੀ ’ਤੇ ਭਾਰਤ ਸਰਕਾਰ ਨੇ ਵੀ ਚੁੱਪੀ ਧਾਰੀ ਹੋਈ ਹੈ। ਇਨ੍ਹਾਂ ਸਾਰਿਆਂ ਨੂੰ ਕਤਰ ਦੀ ਰਾਜਧਾਨੀ ਦੋਹਾ ’ਚ 30 ਅਗਸਤ 2022 ਦੀ ਰਾਤ ਨੂੰ ਅਚਾਨਕ ਉਨ੍ਹਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀਆਂ ਕਤਰ ’ਚ ਉਦੋਂ ਹੋਈਆਂ ਸਨ, ਜਦੋਂ ਭਾਜਪਾ ਦੀ ਤਤਕਾਲੀ ਬੁਲਾਰਾ ਨੂਪੁਰ ਸ਼ਰਮਾ ਦੀ ਪੈਗੰਬਰ ਮੁਹੰਮਦ ’ਤੇ ਵਿਵਾਦਿਤ ਟਿੱਪਣੀ ਸੁਰਖੀਆਂ ’ਚ ਆਈ ਸੀ।
ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਕੁਝ ਹਫ਼ਤੇ ਪਹਿਲਾਂ ਕਤਰ ਨੇ ਭਾਜਪਾ ਨੇਤਾ ਨੂਪੁਰ ਸ਼ਰਮਾ ਦੀ ਟਿੱਪਣੀ ’ਤੇ ਬੜੀ ਹੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਅਤੇ ਭਾਰਤੀ ਰਾਜਦੂਤ ਨੂੰ ਤਲਬ ਕਰ ਲਿਆ ਸੀ। ਹਾਲਾਂਕਿ ਉਦੋਂ ਤੱਕ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ । ਹਾਲਾਂਕਿ ਕਤਰ ਸਰਕਾਰ ਵੱਲੋਂ ਕੋਈ ਅਧਿਕਾਰਕ ਦੋਸ਼ ਨਹੀਂ ਲਾਏ ਗਏ ਪਰ ਬਾਅਦ ’ਚ ਮੀਡੀਆ ’ਚ ਕੁਝ ਅਜਿਹੀਆਂ ਖਬਰਾਂ ਆਈਆਂ ਕਿ ਇਨ੍ਹਾਂ ਨੂੰ ਕਤਰ ’ਚ ਇਜ਼ਰਾਇਲ ਲਈ ਜਾਸੂਸੀ ਦੇ ਦੋਸ਼ ’ਚ ਫੜਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8