ਇੰਦੌਰ ਮੰਦਰ ਹਾਦਸਾ : ਮੌਤ ਤੋਂ ਬਾਅਦ ਅੰਗਦਾਨ ਨਾਲ ਹੋਰਾਂ ਨੂੰ ਨਵੀਂ ਜ਼ਿੰਦਗੀ ਦੇ ਗਏ 8 ਸ਼ਰਧਾਲੂ
Saturday, Apr 01, 2023 - 12:35 PM (IST)
ਇੰਦੌਰ (ਭਾਸ਼ਾ)- ਇੰਦੌਰ ਦੀ ਪੁਰਾਣੀ ਬਾਵੜੀ (ਪੁਰਾਣਾ ਖੂਹ) ਦੇ ਉੱਪਰ ਬਣਾਏ ਗਏ ਇਕ ਮੰਦਰ ਦਾ ਫਰਸ਼ ਧਸਣ ਨਾਲ ਜਾਨ ਗੁਆਉਣ ਵਾਲੇ 36 ਸ਼ਰਧਾਲੂਆਂ 'ਚੋਂ 8 ਦੇ ਪਰਿਵਾਰ ਵਾਲਿਆਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਮਰਹੂਮ ਮੈਂਬਰਾਂ ਦੀ ਚਮੜੀ ਅਤੇ ਅੱਖਾਂ ਦਾਨ ਕਰ ਦਿੱਤੀਆਂ ਹਨ ਤਾਂ ਕਿ ਇਨ੍ਹਾਂ ਦੇ ਟਰਾਂਸਪਲਾਂਟ ਨਾਲ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ। 'ਇੰਦੌਰ ਸੋਸਾਇਟੀ ਫਾਰ ਆਰਗਨ ਡੋਨੇਸ਼ਨ' ਨਾਲ ਜੁੜੇ ਸਮਾਜਿਕ ਸੰਗਠਨ 'ਮੁਸਕਾਨ ਗਰੁੱਪ' ਦੇ ਸਵੈ-ਸੇਵਕ ਸੰਦੀਪਨ ਆਰੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਰਾਮਨੌਮੀ ਦੇ ਦਿਨ ਪੂਜਾ ਦੌਰਾਨ ਹੋਏ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 35 ਹੋਈ
ਉਨ੍ਹਾਂ ਦੱਸਿਆ ਕਿ 'ਵੱਡੇ ਦਿਲ ਵਾਲੇ' 8 ਪਰਿਵਾਰ ਆਪਣੇ ਉਨ੍ਹਾਂ ਮਰਹੂਮ ਮੈਂਬਰਾਂ ਦੀ ਚਮੜੀ ਅਤੇ ਅੱਖਾਂ ਦਾਨ ਕਰਨ ਲਈ ਸਹਿਮਤ ਹੋਏ, ਜਿਨ੍ਹਾਂ ਨੂੰ ਉਨ੍ਹਾਂ ਨੇ ਵੀਰਵਾਰ ਨੂੰ ਰਾਮਨੌਮੀ 'ਤੇ ਆਯੋਜਿਤ ਹਵਨ ਦੌਰਾਨ ਬੇਲੇਸ਼ਵਰ ਮਹਾਦੇਵ ਝੂਲੇਲਾਲ ਮੰਦਰ ਦੀ ਫਰਸ਼ ਧਸਣ ਤੋਂ ਬਾਅਦ ਗੁਆ ਦਿੱਤਾ ਸੀ। ਆਰੀਆ ਨੇ ਦੱਸਿਆ ਕਿ ਦਕਸ਼ਾ ਪਟੇਲ, ਇੰਦਰ ਕੁਮਾਰ, ਭੂਮਿਕਾ ਖਾਨਚੰਦਾਨੀ, ਲਕਸ਼ਮੀ ਪਟੇਲ, ਮਧੁ ਭਮਾਨੀ, ਜਯੰਤੀ ਬਾਈ, ਭਾਰਤੀ ਕੁਕਰੇਜਾ ਅਤੇ ਕਨਕ ਪਟੇਲ ਦੀਆਂ ਮਰਨ ਤੋਂ ਬਾਅਦ ਅੱਖਾਂ ਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇੰਦਰ ਕੁਮਾਰ, ਭੂਮਿਕਾ ਖਾਨਚੰਦਾਨੀ ਅਤੇ ਜਯੰਤੀ ਬਾਈ ਦੀਆਂ ਅੱਖਾਂ ਨਾਲ ਉਨ੍ਹਾਂ ਦੀ ਚਮੜੀ ਵੀ ਦਾਨ ਕੀਤੀ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ