ਈਦ ਮੌਕੇ ਕਸ਼ਮੀਰ ਸਰਕਾਰ 115 ਕੈਦੀਆਂ ਨੂੰ ਕਰੇਗੀ ਰਿਹਾ

Friday, Jun 15, 2018 - 06:48 PM (IST)

ਈਦ ਮੌਕੇ ਕਸ਼ਮੀਰ ਸਰਕਾਰ 115 ਕੈਦੀਆਂ ਨੂੰ ਕਰੇਗੀ ਰਿਹਾ

ਸ਼੍ਰੀਨਗਰ— ਜੰਮੂ-ਕਸ਼ਮੀਰ ਸਰਕਾਰ ਨੇ ਈਦ ਉਦ ਫਿਤਰ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ 115 ਕੈਦੀਆਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਹੈ। ਸੂਬੇ 'ਚ ਸ਼ਨੀਵਾਰ ਨੂੰ ਈਦ ਉਦ ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਕ ਅਧਿਕਾਰਿਕ ਬੁਲਾਰੇ ਨੇ ਕਿਹਾ ਕਿ ਈਦ ਉਲ ਫਿਤਰ ਨੂੰ ਦੇਖਦੇ ਹੋਏ ਸਰਕਾਰ ਨੇ ਸੂਬੇ ਦੀਆਂ ਵੱਖ-ਵੱਖ ਜੇਲਾਂ 'ਚ ਬੰਦ ਛੋਟੇ-ਮੋਟੇ  ਅਪਰਾਧਾਂ 'ਚ ਸਜ਼ਾ ਕੱਟ ਰਹੇ 115 ਕੈਦੀਆਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਧਿਕਾਰੀਆਂ ਨੂੰ ਇਸ ਸੰਬੰਧ 'ਚ ਹੁਕਮ ਦਿੱਤੇ।


Related News