IIHC ਵੈਬਿਨਾਰ ''ਚ ਬੋਲੇ ਮਾਹਿਰ- ਮਿਸਰ ਉਰਦੂ ਨੂੰ ਮੰਨਦਾ ਹੈ ਭਾਰਤੀ ਭਾਸ਼ਾ

09/22/2023 2:31:15 PM

ਨਵੀਂ ਦਿੱਲੀ- ਇੰਡੋ ਇਸਲਾਮਿਕ ਹੈਰੀਟੇਜ ਸੈਂਟਰ (ਆਈ.ਆਈ.ਐੱਚ.ਸੀ.) ਨੇ ਭਾਰਤ, ਮਿਸਰ ਅਤੇ ਉਰਦੂ ਭਾਸ਼ਾ ਦੇ ਵਿਕਾਸ ਦਰਮਿਆਨ ਇਤਿਹਾਸਕ ਅਤੇ ਸੰਸਕ੍ਰਿਤੀ ਸੰਬੰਧਾਂ ਦੀ ਖੋਜ ਵਿਸ਼ੇ 'ਚ ਇਕ ਵੈਬਿਨਾਰ ਦਾ ਆਯੋਜਨ ਕੀਤਾ। ਵੈਬਿਨਾਰ 'ਚ ਬੋਲਦੇ ਹੋਏ ਡਾ. ਵਾਲਾ ਜਮਾਲ ਐੱਲ. ਐਸੇਲੀ (ਐਸੋਸੀਏਟ ਪ੍ਰੋਫੈਸਰ ਉਰਦੂ, ਏਨ ਸ਼ਮਸ ਯੂਨੀਵਰਸਿਟੀ ਕਾਹਿਰਾ ਮਿਸਰ) ਨੇ ਕਿਹਾ ਕਿ ਭਾਰਤ ਅਤੇ ਮਿਸਰ ਦਾ ਵਿਲੱਖਣ ਇਤਿਹਾਸ, ਸੰਸਕ੍ਰਿਤੀ ਅਤੇ ਭਾਸ਼ਾਵਾਂ ਹਨ, ਜੋ ਹਜ਼ਾਰਾਂ ਸਾਲਾਂ ਤੋਂ ਵਿਕਸਿਤ ਹੋਈਆਂ ਹਨ ਅਤੇ ਉਨ੍ਹਾਂ ਦੇ ਆਪਸੀ ਸੰਬੰਧ ਅਕਾਦਮਿਕ ਅਤੇ ਸੱਭਿਆਚਾਰਕ ਸੰਦਰਭਾਂ ਵਿਚ ਖੋਜ ਲਈ ਇਕ ਖੁਸ਼ਹਾਲ ਖੇਤਰ ਪ੍ਰਦਾਨ ਕਰਦੇ ਹਨ। ਉਸ ਨੇ ਕਿਹਾ ਕਿ ਭਾਰਤ ਉਰਦੂ ਦਾ ਜਨਮ ਸਥਾਨ ਹੈ ਅਤੇ ਅਜੇ ਵੀ ਭਾਰਤ ਵਿਚ ਪਾਕਿਸਤਾਨ ਨਾਲੋਂ ਵੱਧ ਉਰਦੂ ਬੋਲਣ ਵਾਲੀ ਆਬਾਦੀ ਹੈ ਅਤੇ ਮਿਸਰ ਉਰਦੂ ਨੂੰ ਭਾਰਤੀ ਭਾਸ਼ਾ ਮੰਨਦਾ ਹੈ।
ਡਾ. ਵਾਲਾ ਨੇ ਕਿਹਾ ਕਿ ਮਿਸਰ 'ਚ ਉਰਦੂ ਦੇ ਪ੍ਰਭਾਵ ਦੀਆਂ ਹੋਰ ਭਾਸ਼ਾਵਾਂ ਦੇ ਪ੍ਰਭਾਵ ਵਜੋਂ ਮਹੱਤਵਪੂਰਨ ਭੂਮਿਕਾ ਹੈ ਅਤੇ ਮਿਸਰ 'ਚ ਵੱਖ-ਵੱਖ ਸੰਦਰਭਾਂ 'ਚ ਇਸ ਦਾ ਪ੍ਰਭਾਵ ਅਤੇ ਮੌਜੂਦਗੀ ਰਹੀ ਹੈ। ਦੱਖਣ ਏਸ਼ੀਆ ਦੇ ਉਰਦੂ ਭਾਸ਼ੀ ਵਿਦਵਾਨ, ਲੇਖਕ ਅਤੇ ਕਲਾਕਾਰ ਅਕਾਦਮਿਕ ਅਤੇ ਸੰਸਕ੍ਰਿਤਕ ਆਦਾਨ-ਪ੍ਰਦਾਨ ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਹਨ, ਜਿੱਥੇ ਉਹ ਆਪਣੀ ਮੁਹਾਰਤ ਸਾਂਝੀ ਕਰਦੇ ਹਨ ਅਤੇ ਮਿਸਰ ਦੀ ਸੰਸਕ੍ਰਿਤੀ ਵਿਭਿੰਨਤਾ ਯੋਗਦਾਨ ਕਰਦੇ ਹਨ। ਸਾਹਿਤ ਅਤੇ ਕਵਿਤਾ 'ਤੇ ਬੋਲਦੇ ਹੋਏ ਡਾ. ਵਾਲਾ ਜਮਾਲ ਨੇ ਕਿਹਾ ਕਿ ਮਿਰਜਾ ਗਾਲਿਬ ਅਤੇ ਅੱਲਾਮਾ ਇਕਬਾਲ ਵਰਗੇ ਕਵੀਆਂ ਦੀ ਪਰੰਪਰਾ ਨਾਲ ਉਰਦੂ ਸਾਹਿਤ ਅਤੇ ਕਵਿਤਾ ਨੂੰ ਮਿਸਰ 'ਚ ਏਸ਼ੀਆਈ ਸਾਹਿਤ ਅਤੇ ਕਵਿਤਾ 'ਚ ਰੁਚੀ ਰੱਖਣ ਵਾਲਿਆਂ ਦਰਮਿਆਨ ਇਕ ਵਿਸ਼ੇਸ਼ ਦਰਸ਼ਕ ਵਰਗ ਮਿਲਿਆ ਹੈ।

ਇਹ ਵੀ ਪੜ੍ਹੋ : Breaking News: ਰਾਜ ਸਭਾ 'ਚ ਮਹਿਲਾ ਰਾਖਵਾਂਕਰਨ ਬਿੱਲ ਸਰਬਸੰਮਤੀ ਨਾਲ ਪਾਸ, ਹੱਕ 'ਚ ਪਈਆਂ 215 ਵੋਟਾਂ

ਭਾਰਤ ਅਤੇ ਮਿਸਰ ਵਿਚਾਲੇ ਸੰਸਕ੍ਰਿਤੀ ਸਮਾਨਤਾ 'ਤੇ ਬੋਲਦੇ ਹੋਏ ਵੈਬਿਨਾਰ ਦੇ ਮੇਜ਼ਬਾਨ ਡਾ. ਹਫੀਪੁਰ ਰਹਿਮਾਨ ਨੇ ਕਿਹਾ ਕਿ ਭਾਰਤ ਦਾ ਹਜ਼ਾਰਾਂ ਸਾਲ ਪੁਰਾਣਾ ਇਕ ਖੁਸ਼ਹਾਲ ਇਤਿਹਾਸ ਹੈ। ਸਿੰਧੂ ਘਾਟੀ ਸੱਭਿਅਤਾ ਦੁਨੀਆ ਦੀ ਸਭ ਤੋਂ ਪੁਰਾਣੀ ਸ਼ਹਿਰੀ ਸੱਭਿਆਤਾਵਾਂ 'ਚੋਂ ਇਕ ਹੈ ਅਤੇ ਉਸੇ ਤਰ੍ਹਾਂ ਮਿਸਰ 'ਚ ਦੁਨੀਆ ਦੀਆਂ ਸਭ ਤੋਂ ਪੁਰਾਣੀ ਸੱਭਿਆਤਾਵਾਂ 'ਚੋਂ ਇਕ ਜਿਸ ਦਾ ਇਤਿਹਾਸ 5 ਹਜ਼ਾਰ ਸਾਲਾਂ ਤੋਂ ਵੱਧ ਦਾ ਹੈ। ਡਾ. ਰਹਿਮਾਨ ਨੇ ਕਿਹਾ ਕਿ ਇਕ ਭਾਸ਼ਾ ਵਜੋਂ ਉਰਦੂ ਦਾ ਵਿਕਾਸ ਅਤੇ ਤਰੱਕੀ ਭਾਰਤ 'ਚ ਹੋਈ, ਉਰਦੂ ਦੀ ਮਾਂ ਬੋਲੀ ਕਿਹਾ ਜਾਣ ਵਾਲਾ ਭੂਗੋਲਿਕ ਹਿੱਸਾ ਵੰਡ ਤੋਂ ਬਾਅਦ ਵੀ ਭਾਰਤ 'ਚ ਹੀ ਹੈ, ਜਦੋਂ ਕਿ ਪਾਕਿਸਤਾਨ ਉਰਦੂ 'ਤੇ ਝੂਠਾ ਦਾਅਵਾ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News